ਹੈਰੀ ਪੋਟਰ ਦੀ ਲੇਖਿਕਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ

0
528

ਚੰਡੀਗੜ੍ਹ: ‘ਹੈਰੀ ਪੋਟਰ’ ਲੇਖਕ ਜੇਕੇ ਰੌਲਿੰਗ ਨੂੰ ਸਲਮਾਨ ਰਸ਼ਦੀ ‘ਤੇ ਹਮਲੇ ਦੀ ਨਿੰਦਾ ਕਰਨ ਵਾਲੇ ਟਵੀਟ ਲਈ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਰੌਲਿੰਗ ਨੇ ਟਵਿੱਟਰ ‘ਤੇ ਧਮਕੀ ਸੁਨੇਹੇ ਦਾ ਸਕ੍ਰੀਨਸ਼ੌਟਸ ਸਾਂਝਾ ਕੀਤਾ ਹੈ। ਰੌਲਿੰਗ ਨੇ ਰਸ਼ਦੀ ਨੂੰ ਛੁਰਾ ਮਾਰਨ ਦੀ ਘਟਨਾ ‘ਤੇ ਟਵੀਟ ਦੇ ਨਾਲ ਪ੍ਰਤੀਕਿਰਿਆ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਬਹੁਤ ਮਾਯੂਸ ਹੈ ਤੇ ਉਮੀਦ ਹੈ ਕਿ ਨਾਵਲਕਾਰ ਠੀਕ ਹੋ ਜਾਵੇਗਾ। ਜਵਾਬ ਵਿੱਚ ਇੱਕ ਯੂਜਰਜ਼ ਨੇ ਲਿਖਿਆ, ‘ਚਿੰਤਾ ਨਾ ਕਰ ਅਗਲਾ ਨੰਬਰ ਤੇਰਾ ਹੈ।’