ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਬੁੱਧਵਾਰ ਨੂੰ ਕਿਹਾ ਕਿ ਤਾਇਵਾਨ ਦੇ ਦੌਰੇ ’ਤੇ ਆਇਆ ਅਮਰੀਕੀ ਵਫ਼ਦ ਇਹ ਸੁਨੇਹਾ ਦੇ ਰਿਹਾ ਹੈ ਕਿ ਅਮਰੀਕਾ ਸਵੈ-ਸ਼ਾਸਿਤ ਟਾਪੂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਤਾਇਵਾਨ ਨੂੰ ਅਮਰੀਕਾ ਇਕੱਲਿਆਂ ਨਹੀਂ ਛੱਡੇਗਾ ਅਤੇ ਉਸ ਦੀ ਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਚੀਨੀ ਵਿਰੋਧ ਦੇ ਬਾਵਜੂਦ ਪੇਲੋਸੀ ਦੀ ਅਗਵਾਈ ਹੇਠਲੇ ਵਫ਼ਦ ਨੇ ਤਾਇਵਾਨ ’ਚ ਕਈ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ।