ਵੇਟਲਿਫਟਿੰਗ: ਅਚਿੰਤਾ ਸ਼ੇਉਲੀ ਨੇ ਭਾਰਤ ਦੀ ਝੋਲੀ ਪਾਇਆ ਤੀਜਾ ਸੋਨ ਤਗਮਾ

0
665

ਬਰਮਿੰਘਮ: ਅਚਿੰਤਾ ਸ਼ੇਉਲੀ ਨੇ ਰਾਸ਼ਟਰਮੰਡਲ ਖੇਡਾਂ ’ਚ ਵੇਟਲਿਫਟਿੰਗ ਵਿੱਚ ਭਾਰਤ ਦੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਅੱਜ ਪੁਰਸ਼ਾਂ ਦੇ 73 ਕਿਲੋ ਵਰਗ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਤੀਜਾ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਅਤੇ ਜੇਰੇਮੀ ਲਾਲਰਿੰਨਨੁੰਗਾ ਨੇ ਭਾਰਤ ਨੂੰ ਵੇਟਿੰਗ ਵਿੱਚ ਸੋਨ ਤਗਮੇ ਦਿਵਾਏ ਸਨ। ਪੱਛਮੀ ਬੰਗਾਲ ਦੇ 21 ਸਾਲਾ ਸ਼ੇਉਲੀ ਨੇ ਸਨੈਚ ਵਿੱਚ 143 ਕਿਲੋਗ੍ਰਾਮ ਵਜ਼ਨ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਨਵਾਂ ਰਿਕਾਰਡ ਬਣਾਇਆ।