ਬ੍ਰਿਟਿਸ਼ ਕੋਲੰਬੀਆ ਦੀ ਹਾਕੀ ਟੀਮ ਦੇ ਕਪਤਾਨ ਬਣੇ ਸੁਖਮਨਪ੍ਰੀਤ

0
824

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਦੀ ਅੰਡਰ-16 ਫੀਲਡ ਹਾਕੀ ਟੀਮ ਦੀ ਕਪਤਾਨੀ ਇਸ ਵਾਰ ਗੁਰਦਾਸਪੁਰੀਆ ਨੌਜਵਾਨ ਸੁਖਮਨਪ੍ਰੀਤ ਕਰੇਗਾ। ਸੂਬਾਈ ਟੂਰਨਾਮੈਂਟ ਇਸ ਵਾਰ 30 ਜੁਲਾਈ ਤੋਂ 3 ਅਗਸਤ ਤੱਕ ਹੋਣੇ ਹਨ, ਜਿਸ ਵਿੱਚ ਸਿਰਫ ਤਿੰਨ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ 18 ਮੈਂਬਰੀ ਹਾਕੀ ਟੀਮ ਦੀ ਕਪਤਾਨੀ ਗੁਰਦਾਸਪੁਰ ਦੇ ਕਾਹਨੂੰਵਾਨ ਨੇੜਲੇ ਪਿੰਡ ਬਹੂਰੀਆਂ ਸੈਣੀਆਂ ਤੋਂ ਕੈਨੇਡਾ ਆ ਕੇ ਵੱਸੇ ਲੱਡੂ ਸਿੰਘ ਖਾਲਸਾ ਦਾ ਪੁੱਤਰ ਸੁਖਮਨਪ੍ਰੀਤ ਸਿੰਘ ਕਰੇਗਾ। ਲੱਡੂ ਸਿੰਘ ਨੇ ਦੱਸਿਆ ਕਿ ਸੁਖਮਨਪ੍ਰੀਤ ਦੀ ਬਚਪਨ ਤੋਂ ਹੀ ਹਾਕੀ ਵਿੱਚ ਰੁਚੀ ਸੀ। ਉਨ੍ਹਾਂ ਕਿਹਾ ਕਿ ਇੱਕ ਦਿਨ ਉਨ੍ਹਾਂ ਦਾ ਪੁੱਤਰ ਅੰਤਰਾਸ਼ਟਰੀ ਪੱਧਰ ’ਤੇ ਕੈਨੇਡਾ ਲਈ ਸੋਨ ਤਗ਼ਮਾ ਜਿੱਤ ਕੇ ਪੰਜਾਬੀਆਂ ਦਾ ਨਾਂ ਉੱਚਾ ਕਰੇਗਾ। ਸਰੀ ਦੇ ਵਸਨੀਕ ਸੁਖਮਨਪ੍ਰੀਤ ਸਿੰਘ ਨੇ ਕਿਹਾ ਕਿ ਕਈ ਸਾਲਾਂ ਤੋਂ ਉਹ ਲਗਾਤਾਰ ਰੋਜ਼ਾਨਾ ਚਾਰ ਘੰਟੇ ਅਭਿਆਸ ਕਰਦਾ ਰਿਹਾ ਹੈ ਅਤੇ ਅੱਜ ਉਸ ਦਾ ਹਾਕੀ ਦੀ ਟੀਮ ਦਾ ਕਪਤਾਨ ਬਣਨ ਦਾ ਸੁਫ਼ਨਾ ਪੂਰਾ ਹੋਇਆ ਹੈ।