ਕੈਨੇਡਾ ’ਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਲਿਖੇ ਨਾਅਰੇ, ਭਾਰਤੀ ਕੌਂਸਲ ਜਨਰਲ ਨੇ ਨਿੰਦਾ ਕੀਤੀ

0
630

ਚੰਡੀਗੜ੍ਹ: ਕੈਨੇਡਾ ਦੇ ਟੋਰਾਂਟੋ ‘ਚ ਪੈਂਦੇ ਰਿਚਮੰਡ ਹਿੱਲ ਵਿਚਲੇ ਮੰਦਰ ਦੇ ਬਾਹਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਨੂੰ ਨੁਕਸਾਨ ਪਹੁੰਚਾਉਣ ਦੀ ਭਾਰਤੀ ਕੌਂਸਲ ਜਨਰਲ ਨੇ ਨਿੰਦਾ ਕੀਤੀ ਹੈ। ਪੁਲੀਸ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ। ਕੌਂਸਲ ਜਨਰਲ ਨੇ ਕਿਹਾ ਟਵੀਟ ਕੀਤਾ ਕਿ ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ ਤੋਂ ਦੁਖੀ ਹਾਂ। ਭੰਨਤੋੜ ਦੇ ਇਸ ਅਪਰਾਧਿਕ, ਨਫ਼ਰਤ ਭਰੇ ਕਾਰੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ।’ ਵਰਨਣਯੋਗ ਹੈ ਕਿ ਬੁੱਤ ’ਤੇ ਨਾਅਰੇ ਲਿਖੇ ਗਏ ਹਨ।