ਕੋਰੋਨਾ ਦਾ ਕਹਿਰ ਦੁਨੀਆਂ ਭਰ ‘ਚ 30 ਕਰੋੜ ਬੱਚੇ ਸਕੂਲ ਤੋਂ ਵਾਂਝੇ

0
1009

ਰੋਮ: ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਕਰੀਬ ੩੦ ਕਰੋੜ ਬੱਚਿਆਂ ਨੂੰ ਸਕੂਲਾਂ ਤੋਂ ਦੂਰ ਕਰ ਦਿੱਤਾ ਹੈ। ਵਾਇਰਸ ਦੇ ਕਹਿਰਕਾਰਨ ਚੀਨ ਸਮੇਤ ਕਈ ਦੇਸ਼ਾਂ ਵਿੱਚ ਸਕੂਲ ਬੰਦ ਕਰਨਾ ਪਿਆ ਹੈ। ਇਟਲੀ ਵਿੱਚ ਵੀ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਚੀਨ ਤੋਂ ਫੈਲਿਆ ਇਹ ਵਾਇਰਸ ਹੁਣ ਕਰੀਬ ੮੦ ਦੇਸ਼ਾਂ ਤੱਕ ਪੁੱਜ ਚੁੱਕਾ ਹੈ। ਦੁਨੀਆਂ ਭਰ ਵਿੱਚ ਇਸ ਦੀ ਲਪੇਟ ਵਿੱਚ ਆ ਕੇ ੯੫ ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ ਅਤੇ ੩੨੦੦ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕਾ ਹੈ। ਯੂਨੇਸਕੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ੧੩ ਦੇਸ਼ਾਂ ਵਿੱਚ ਸਕੂਲ ਬੰਦ ਕਰ ਦਿੱਤੇ ਹਨ। ਇਟਲੀ ਵਿੱਚ ਵੀ ਕੋਰੋਨਾ ਵਾਇਰਸ ਨਾਲ ੧੦੭ ਲੋਕਾਂ ਦੀ ਮੌਤ ਪਿੱਛੋ ੧੫ ਮਾਰਚ ਤੱਕ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਯੂਰਪੀ ਦੇਸ਼ ਵਿੰਚ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਪੁੱਜ ਗਈ ਹੈ।
ਸਵਿਟਜ਼ਰਲੈਂਡ ਵਿੱਚ ਮੌਤ:
ਸਵਿਟਜ਼ਰਲੈਂਡ ਵਿੱਚ ਕੋਰੋਨਾ ਵਾਇਰਸ ਤੋਂ ਪੀੜ੍ਹਤ ੭੪ ਸਾਲਾਂ ਔਰਤ ਦੀ ਮੌਤ ਹੋ ਗਈ। ਇਸ ਮੱਧ ਯੂਰਪੀ ਦੇਸ਼ ਵਿੱਚ ਕੋਰੋਨਾ ਨਾਲ ਇਹ ਪਹਿਲੀ ਮੌਤ ਹੈ।
ਚੀਨ ਵਿੰਚ ੩੦੦੦ ਮੌਤਾਂ:
ਚੀਨ ਵਿੱਚ ਕੋਰੋਨਾ ਵਾਇਰਸ ਨਾਲ ਜਾਨ ਗੁਆਉਂਣ ਵਾਲਿਆਂ ਦੀ ਗਿਣਤੀ ਤਿੰਨ ਹਜ਼ਾਰ ਦੇ ਪਾਰ ਪੁੱਜ ਗਈ ਹੈ। ਵਾਇਰਸ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੀ ਵੱਧ ਕੇ ੮੦,੪੦੦ ਹੋ ਗਈ ਹੈ।
ਕੁੱਤੇ ਨੂੰ ਕੋਰੋਨਾ:
ਚੀਨ ਦੇ ਕੰਟਰੋਲ ਵਾਲੇ ਹਾਂਗਕਾਂਗ ਦੇ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਨਾਲ ਰਹਿਣ ਵਾਲੇ ਇਕ ਪਾਲਤੂ ਕੁੱਤੇ ਵਿੱਚ ਵਾਇਰਸ ਲੱਛਣ ਦੀ ਪੁਸ਼ਟੀ ਕੀਤੀ ਹੈ। ਇਨਸਾਨ ਤੋਂ ਜਾਨਵਰ ਵਿੱਚ ਕੋਰੋਨਾ ਵਾਇਰਸ ਪੁੱਜਣ ਦਾ ਇਹ ਪਹਿਲਾ ਮਾਮਲਾ ਹੈ।
ਅਮਰੀਕਾ ਵਿੱਚ ੧੧ ਮੌਤਾਂ:
ਅਮਰੀਕਾ ਵਿੱਚ ਕੋਰੋਨਾ ਨਾਲ ਹੁਣ ਤੱਕ ੧੧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਐੱਮਪੀਜ਼ ਨੇ ਵਾਇਰਸ ਨਾਲ ਮੁਕਾਬਲੇ ਲਈ ੮.੩ ਅਰਬ ਡਾਲਰ ਮੁਹੱਈਆਂ ਕਰਵਾਉਂਣ ਤੇ ਸਹਿਮਤੀ ਪ੍ਰਗਟਾਈ ਹੈ।
ਦੱਖਣੀ ਕੋਰੀਆ ਵਿੱਚ ਕੋਰੋਨਾ:
ਦੱਖਣੀ ਕੋਰੀਆ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ੬ ਹਜ਼ਾਰ ਤਕ ਪੁੱਜ ਗਈ ਹੈ ਜੋਕਿ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਸਰਕਾਰ ਨੇ ਚਿਹਰੇ ਦੇ ਮਾਸਕ ਦੀ ਦਰਾਮਦ ਤੇ ਪਾਬੰਦੀ ਲਗਾ ਦਿੱਤੀ ਹੈ।