ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਸਤੀਫ਼ਾ ਦਿੱਤਾ

0
713

ਲੰਡਨ: ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਤੋਂ ਦੁਖੀ ਹਨ।  ਉਨ੍ਹਾਂ ਨੇ ਦੇਸ਼ ਨੂੰ ਆਪਣੇ ਸੰਬੋਧਨ ‘ਚ ਇਹ ਐਲਾਨ ਕੀਤਾ। ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨਵੇਂ ਨੇਤਾ ਅਤੇ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ। ਜੌਹਨਸਨ ਨੇ ਕਿਹਾ, “ਮੈਨੂੰ ਆਪਣੀਆਂ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ। ਉਹ ਉਦੋਂ ਤੱਕ ਅਹੁਦੇ ‘ਤੇ ਬਣੇ ਰਹਿਣਗੇ ਜਦੋਂ ਤੱਕ ਕੋਈ ਨਵਾਂ ਨੇਤਾ ਚੁਣਿਆ ਨਹੀਂ ਜਾਂਦਾ।” ਉਹ ਨਵੇਂ ਨੇਤਾ ਦਾ ਜਿੰਨਾ ਵੀ ਹੋ ਸਕਿਆ ਸਮਰਥਨ ਕਰਨਗੇ।