ਆਸਟਰੇਲੀਆ: ਪੰਜਾਬੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਵਜੋਂ ਉਭਰੀ

0
1106

ਮੈਲਬਰਨ: ਆਸਟਰੇਲੀਆ ਵਿੱਚ ਪੰਜਾਬੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਵਜੋਂ ਉਭਰੀ ਹੈ। ਅੱਜ ਜਾਰੀ ਕੀਤੇ ਗਏ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਆਪਣੀ ਬੋਲੀ ਪੰਜਾਬੀ ਦਰਜ ਕਰਵਾਉਣ ਵਾਲਿਆਂ ਦੀ ਗਿਣਤੀ ਵਿੱਚ 80 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਪੰਜ ਸਾਲ ਬਾਅਦ ਕਰਵਾਈ ਗਈ ਇਸ ਮਰਦਮਸ਼ੁਮਾਰੀ ’ਚ 2,39,033 ਵਿਅਕਤੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਰਜ ਕਰਵਾਈ ਹੈ। ਇਸ ਤਰ੍ਹਾਂ ਪੰਜਾਬੀ ਇੱਥੇ ਮੁੱਖ ਪੰਜ ਭਾਸ਼ਾਵਾਂ ’ਚ ਸ਼ਾਮਲ ਹੋ ਗਈ ਹੈ। ਆਸਟਰੇਲੀਆ ਵਿੱਚ ਸਭ ਤੋਂ ਵੱਧ ਪੰਜਾਬੀ ਵਿਕਟੋਰੀਆ ਖਾਸ ਕਰ ਕੇ ਮੈਲਬਰਨ ਖੇਤਰ ਵਿੱਚ ਬੋਲੀ ਜਾਂਦੀ ਹੈ। ਪੰਜਾਬੀ ਬੋਲਣ ਦੇ ਮਾਮਲੇ ਵਿਚ ਦੂਜਾ ਸਥਾਨ ਨਿਊ ਸਾਊਥ ਵੇਲਜ਼, ਤੀਜਾ ਕੁਈਨਜ਼ਲੈਂਡ, ਚੌਥਾ ਪੱਛਮੀ ਆਸਟਰੇਲੀਆ ਅਤੇ ਪੰਜਾਵਾਂ ਸਥਾਨ ਦੱਖਣੀ ਆਸਟਰੇਲੀਆ ਦਾ ਹੈ। ਧਾਰਮਿਕ ਅੰਕੜਿਆਂ ਤਹਿਤ ਇਸਾਈ ਮੱਤ ਨੂੰ ਮੰਨਣ ਵਾਲਿਆਂ ਦੀ ਗਿਣਤੀ ਅੱਠ ਫੀਸਦ ਘਟੀ ਹੈ ਅਤੇ ਮੁਲਕ ਦੇ ਲਗਪਗ 40 ਫੀਸਦ ਲੋਕਾਂ ਨੇ ਕਿਸੇ ਵੀ ਧਰਮ ਨਾਲ ਜੁੜੇ ਹੋਣ ਤੋਂ ਇਨਕਾਰ ਕੀਤਾ ਹੈ। ਭਾਰਤੀ ਮੂਲ ਦੇ ਲੋਕਾਂ ਦੀ ਆਸਟਰੇਲੀਆ ਵਿੱਚ ਗਿਣਤੀ 6,73,352 ਸਾਹਮਣੇ ਆਈ ਹੈ। ਮੁਲਕ ’ਚ ਭਾਰਤੀ ਮੂਲ ਦੇ ਲੋਕਾਂ ਨੇ ਇਸ ਵਾਰ ਗਿਣਤੀ ’ਚ ਚੀਨ ਨੂੰ ਪਛਾੜ ਦਿੱਤਾ ਹੈ।