ਕੈਨੇਡਾ ਵਿੱਚ ਛੇਵੀਂ ਤਿੰਨ ਰੋਜ਼ਾ ਵਰਲਡ ਪੰੰਜਾਬੀ ਕਾਨਫਰੰਸ ਸ਼ੁਰੂ

0
876

ਬਰੈਂਪਟਨ: ਜਗਤ ਪੰਜਾਬੀ ਸਭਾ ਵੱਲੋਂ ਅਜੈਬ ਸਿੰਘ ਚੱਠਾ ਦੀ ਅਗਵਾਈ ਹੇਠ ਵਿੱਚ 6ਵੀਂ ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਅੱਜ ਇੱਥੇ ਬਰੈਂਪਟਨ (ਕੈਨੇਡਾ) ਵਿੱਚ ਸ਼ੁਰੂ ਹੋਈ। ਸ਼ਮ੍ਹਾਂ ਰੋਸ਼ਨ ਕਰਨ ਦੀ ਰਸਮ ਸੰਸਦ ਮੈਂਬਰ ਸੋਨੀਆ ਸਿੱਧੂ ਅਤੇ ਮਨਿੰਦਰ ਸਿੱਧੂ ਨੇ ਕੀਤੀ। ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦਾ ਭਵਿੱਖ ਤੇ ਵਿੱਦਿਆ ਪ੍ਰਣਾਲੀ’ ਰੱਖਿਆ ਗਿਆ ਹੈ। ਪ੍ਰਧਾਨਗੀ ਮੰਡਲ ਵਿੱਚ ਨਾਮਧਾਰੀ ਠਾਕੁਰ ਦਲੀਪ ਸਿੰਘ, ਸਾਬਕਾ ਉੱਪ ਕੁਲਪਤੀ ਡਾ. ਦਲਜੀਤ ਸਿੰਘ, ਤਰਲੋਚਨ ਸਿੰਘ ਅਟਵਾਲ, ਦਲਵੀਰ ਕਥੂਰੀਆ, ਤਲਵਿੰਦਰ ਸਿੰਘ ਥਿਆੜਾ, ਡਾ. ਹਰਸ਼ਰਨ ਕੌਰ, ਕਰਮਜੀਤ ਸਿੰਘ ਬਾਠ ਅਮਰੀਕਾ, ਅਜੈਬ ਸਿੰਘ ਚੱਠਾ ਆਦਿ ਸ਼ਾਮਲ ਸਨ।