ਕੈਨੇਡਾ ‘ਚ 8 ਮਾਰਚ ਤੋਂ ਘੜੀਆਂ 1 ਘੰਟਾ ਅੱਗੇ ਹੋਣਗੀਆਂ

0
1188

ਸਰੀ: ਐਤਵਾਰ ੮ ਮਾਰਚ ਨੂੰ ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ। ਇਹ ਸਮਾਂ ਐਤਵਾਰ ਸਵੇਰੇ ੨ ਵਜੇ ਇਕ ਘੰਟਾ ਅੱਗੇ ਹੋਵੇਗਾ। ਇਹ ਬਦਲਿਆ ਹੋਇਆ ਸਮਾਂ ਪਹਿਲੀ ਨਵੰਬਰ ਤੱਕ ਚੱਲੇਗਾ। ਵਰਨਣਯੋਗ ਹੈ ਕਿ ਕੈਨੇਡਾ ਵਿਚ ਹਰ ੬ ਮਹੀਨੇ ਬਾਅਦ ਸਮਾਂ ਬਦਲਦਾ ਹੈ ਤੇ ਹਰ ਸਾਲ ਮਾਰਚ ਮਹੀਨੇ ਦੇ ਦੂਸਰੇ ਹਫਤੇ ਘੜੀਆਂ ਨੂੰ ਇਕ ਘੰਟਾ ਅੱਗੇ ਤੇ ਨਵੰਬਰ ਦੇ ਪਹਿਲੇ ਹਫਤੇ ਇਕ ਘੰਟਾ ਪਿੱਛੇ ਸਮਾਂ ਕਰਨਾ ਪੈਦਾ ਹੈ। ੮ ਮਾਰਚ ਤੋਂ ਭਾਰਤ ਦਾ ਸਮਾਂ ਵੈਨਕੂਵਰ ਤੋਂ ਸਾਢੇ ਬਾਰਾਂ ਘੰਟੇ, ਕੈਲਗਰੀ, ਐਡਮਿੰਟਨ ਤੋਂ ਸਾਢੇ ੧੧ ਘੰਟੇ, ਵਿਨੀਪੈਗ ਤੋਂ ਸਾਢੇ ੧੦ ਘੰਟੇ ਤੇ ਟਰਾਂਟੋ ਤੋਂ ਸਾਢੇ ੯ ਘੰਟੇ ਅੱਗੇ ਹੋਵੇਗਾ।