ਮਰੀ ਹੋਈ ਪਤਨੀ ਬੁਆਏਫ੍ਰੈਂਡ ਨਾਲ ਆਈ ਨਜ਼ਰ

0
1192

ਪਤਨੀ ਅਤੇ ਵੋ ਦੇ ਚੱਕਰ ਵਿੱਚ ਇੱਕ ਪਤੀ ਅਜਿਹਾ ਫਸਿਆ ਕਿ ਉਸਨੂੰ ਜੇਲ ਦੀ ਹਵਾ ਖਾਣੀ ਪੈ ਗਈ ਹੈ। ਮਾਮਲਾ ਕੁੱਝ ਅਜੀਬੋ-ਗ਼ਰੀਬ ਹੈ। ਓਡਿਸ਼ਾ ਦੇ ਕੇਂਦਰਪਾੜਾ ਵਿੰਚ ਇੱਕ ਅਜਿਹੀ ਘਟਨਾ ਵਾਪਰੀ, ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ੨੦੧੩ ਵਿੱਚ ਪਤਨੀ ਦੇ ਕਤਲ ਦੇ ਕੇਸ ਵਿੱਚ ਜੇਲ੍ਹ ਜਾ ਚੁੱਕੇ ਪਤੀ ਨੇ ੭ ਸਾਲਾਂ ਬਾਅਦ ਆਖਿਰਕਾਰ ਪੁਲਿਸ ਦੀ ਮਦਦ ਨਾਲ ਆਪਣੀ ਪਤਨੀ ਨੂੰ ਲੱਭ ਲਿਆ ਪਰ ਉਸਦੀ ਪਤਨੀ ਇੱਕਲੀ ਨਹੀਂ ਸਗੋਂ ਆਪਣੇ ਪ੍ਰੇਮੀ ਨਾਲ ਮਿਲੀ। ਜਿਸਦੇ ਬਾਅਦ ਫ਼ਰਜ਼ੀ ਕੇਸ ਦਾ ਖੁਲਾਸਾ ਹੋਇਆ। ਅਭੈ ਸੁਤਾਰ ਨੇ ੭ ਫਰਵਰੀ, ੨੦੧੩ ਨੂੰ ਮੋਹਰਾਨਾ ਨਾਲ ਵਿਆਹ ਕੀਤਾ ਸੀ। ਮੋਹਰਾਨਾ ਨੂੰ ਅਭੈ ਨਾਲ ਵਿਆਹ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਵਿਆਹ ਦੇ ਲਗਭਗ ਦੋ ਮਹੀਨੇ ਬਾਅਦ ਮੋਹਰਾਨਾ ਲਾਪਤਾ ਹੋ ਗਿਆ ਅਤੇ ਅਭੈ ਨੇ ਪੁਲਿਸ ਨੂੰ ਸੰਪਰਕ ਕੀਤਾ ਅਤੇ ਰਿਪੋਰਟ ਦਰਜ ਕਰਵਾਈ। ਉਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਜਵਾਬੀ ਰਿਪੋਰਟ ਦਰਜ ਕਰਵਾਈ ਅਤੇ ਦੱਸਿਆ ਕਿ ਉਸਦੀ ਬੇਟੀ ਨੂੰ ਅਭੈ ਨੇ ਕਤਰ ਕਰ ਕੇ ਉਸਦੀ ਲਾਸ਼ ਸੁੱਟ ਦਿੱਤੀ ਹੈ। ਪੁਲਿਸ ਨੇ ਅਭੈ ਨੂੰ ਗ੍ਰਿਫਤਾਰ ਕਰ ਲਿਆ। ਇਕ ਮਹੀਨੇ ਬਾਅਦ ਅਭੈ ਜ਼ਮਾਨਤ ਤੇ ਰਿਹਾਅ ਹੋ ਗਿਆ। ਉਸਨੇ ਆਪਣੀ ਪਤਨੀ ਦੀ ਭਾਲ ਸ਼ੁਰੂ ਕੀਤੀ ਅਤੇ ਕਾਮਯਾਬੀ ਮਿਲੀ, ਜੋ ਆਪਣੇ ਬੁਆਏਫ੍ਰੈਂਡ ਨਾਲ ਪਿਪਲੀ ਵਿੱਚ ਰਹਿ ਰਹੀ ਸੀ।