7 ਫੁੱਟ ਉੱਚਾ ‘ਸਨੋਅਮੈਨ’ ਖਿੱਚ ਦਾ ਕੇਂਦਰ ਬਣਿਆ

0
1062

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰਾਂ ਵੈਨਕੂਵਰ, ਸਰੀ, ਰਿਚਮੰਡ, ਬਰਨਬੀ, ਨਿਊ ਵੈਸਟ ਮਨਿਸਟਰ, ਮਿਸ਼ਨ ਤੇ ਐਬਟਸਫੋਰਡ ਵਿਚ ਭਾਰੀ ਬਰਫ਼ਬਾਰੀ ਹੋਈ ਹੈ ਅਤੇ ਮੌਸਮ ਵਿਗਿਆਨੀਆਂ ਵਲੋਂ ਦੋ ਦਿਨ ਹੋਰ ਬਰਫ਼ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬਰਫ਼ਵਾਰੀ ਕਾਰਨ ਜਿਥੇ ਆਮ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਬੱਚੇ ਬਰਫ਼ਵਾਰੀ ਕਾਰਨ ਬਹੁਤ ਖੁਸ਼ ਹੁੰਦੇ ਹਨ। ਉਹ ਬਰਫ਼ ਵਿਚ ਖੇਡਦੇ ਹਨ ਤੇ ਬੱਚਿਆਂ ਨੂੰ ‘ਸਨੋਅਮੈਨ’ ਬਣਾਉਣ ਦਾ ਬਹੁਤ ਚਾਅ ਹੁੰਦਾ ਹੈ। ਵੈਨਕੂਵਰ ਦੇ ੭ ਸਾਲਾ ਰਿਆਨ ਨੇ ਆਪਣੇ ਮਾਤਾ-ਪਿਤਾ ਦੇ ਸਹਿਯੋਗ ਨਾਲ ੭ ਫੁੱਟ ਉੱਚਾ ‘ਸਨੋਅਮੈਨ’ ਬਣਾਇਆ ਹੈ ਜੋ ਕਿ ਆਪਣੇ-ਆਪ ਵਿਚ ਇਕ ਮਿਸਾਲ ਹੈ। ਇਹ ‘ਸਨੋਅਮੈਨ’ ਕੁਦਰਤੀ ਬਰਫ ਦਾ ਬਣਾਇਆ ਗਿਆ ਹੈ। ਇਸ ਦੇ ੨੦ ਬਟਨ ਲਾਏ ਗਏ ਹਨ ਤੇ ਗਲ ਵਿਚ ਮਫਲਰ ਤੇ ਸਿਰ ‘ਤੇ ਟੋਪੀ ਦਿੱਤੀ ਗਈ ਹੈ। ਬਰਫ਼ ਨਾਲ ਬਣਿਆ ਇਹ ‘ਸਨੋਅਮੈਨ’ ਸਥਾਨਕ ਲੋਕਾਂ ਖਾਸ ਕਰਕੇ ਬੱਚਿਆਂ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।