ਅਜੇ ਵੀ ਕੈਨੇਡਾ-ਅਮਰੀਕਾ ਸਰਹੱਦ ’ਤੇ ਪ੍ਰਦਰਸ਼ਨ ਹੈ ਜਾਰੀ

0
715
Photo: The Financial Express

ਵਿੰਡਸਰ: ਕੋਵਿਡ-19 ਵਿਰੋਧੀ ਟੀਕੇ ਸਬੰਧੀ ਹੁਕਮਾਂ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਨੂੰ ਕੈਨੇਡਾ ਨਾਲ ਜੋੜਨ ਵਾਲੇ ਇਕ ਪ੍ਰਮੁੱਖ ਸਰਹੱਦੀ ਪੁਲ ਤੋਂ ਸ਼ਨਿਚਰਵਾਰ ਨੂੰ ਆਪਣੇ ਵਾਹਨ ਹਟਾ ਲਏ। ਹਾਲਾਂਕਿ, ਪੁਲ ਤੱਕ ਪਹੁੰਚ ਅਜੇ ਵੀ ਸੰਭਵ ਨਹੀਂ ਹੈ ਜਦਕਿ ਰਾਜਧਾਨੀ ਸਣੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਹੋਰ ਫੋਰਸ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ।