ਕਰੋਨਾ ਮਹਾਮਾਰੀ ਨੇ 16 ਕਰੋੜ ਲੋਕ ਗੁਰਬਤ ਵੱਲ ਧੱਕੇ: ਔਕਸਫੈਮ ਇੰਟਰਨੈਸ਼ਨਲ

0
645
Photo: WHO

ਦਾਵੋਸ: ਔਕਸਫੈਮ ਇੰਟਰਨੈਸ਼ਨਲ ਵੱਲੋਂ ਕੀਤੇ ਸਰਵੇਖਣ ਦੀ ਰਿਪੋਰਟ ਨੂੰ ਮੰਨੀਏ ਤਾਂ ਪਿਛਲੇ ਦੋ ਸਾਲਾਂ ਵਿੱਚ ਕੋਵਿਡ-19 ਮਹਾਮਾਰੀ ਦੌਰਾਨ 99 ਫੀਸਦ ਮਨੁੱਖਾਂ ਦੀ ਆਮਦਨ ਵਿੱਚ ਨਿਘਾਰ ਆਇਆ ਹੈ ਜਦੋਂਕਿ 16 ਕਰੋੜ ਤੋਂ ਵੱਧ ਲੋਕ ਗੁਰਬਤ ਵਿੱਚ ਧੱਕੇ ਗਏ ਹਨ। ਹਾਲਾਂਕਿ ਵਿਸ਼ਵ ਦੇ ਸਿਖਰਲੇ ਦਸ ਧਨਕੁਬੇਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਰੋਨਾ ਮਹਾਮਾਰੀ ਪੂਰੀ ਤਰ੍ਹਾਂ ਰਾਸ ਆਈ ਹੈ। ਇਸੇ ਅਰਸੇ ਦੌਰਾਨ ਉਨ੍ਹਾਂ ਦੀ ਕਮਾਈ ਰੋਜ਼ਾਨਾ 1.3 ਅਰਬ ਅਮਰੀਕੀ ਡਾਲਰ (9000 ਕਰੋੜ ਰੁਪਏ) ਦੀ ਦਰ ਨਾਲ ਦੁੱਗਣੇ (ਤੋਂ ਵੀ ਵੱਧ) ਵਾਧੇ ਨਾਲ 1.5 ਖਰਬ ਅਮਰੀਕੀ ਡਾਲਰ (111 ਲੱਖ ਕਰੋੜ ਤੋਂ ਵੱਧ) ਨੂੰ ਪੁੱਜ ਗਈ। ਵਿਸ਼ਵ ਆਰਥਿਕ ਫੋਰਮ ਦੇ ਆਨਲਾਈਨ ਦਾਵੋਸ ਏਜੰਡਾ ਸਿਖਰ ਵਾਰਤਾ ਦੇ ਪਹਿਲੇ ਦਿਨ ਔਕਸਫੈਮ ਇੰਟਰਨੈਸ਼ਨਲ ਦੀ ‘ਨਾਬਰਾਬਰੀ ਮਾਰਦੀ ਹੈ’ ਸਿਰਲੇਖ ਵਾਲੀ ਰਿਪੋਰਟ ਮੁਤਾਬਕ ਨਾਬਰਾਬਰੀ ਕਰ ਕੇ ਰੋਜ਼ਾਨਾ ਘੱਟੋ-ਘੱਂਟ 21,000 ਲੋਕ ਮੌਤ ਦੇ ਮੂੰਹ ਪੈ ਰਹੇ ਹਨ ਜਾਂ ਫਿਰ ਹਰ ਚਾਰ ਸਕਿੰਟਾਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ। ਇਹ ਪੁਰਾਣੀਆਂ ਲੱਭਤਾਂ ਆਲਮੀ ਪੱਧਰ ’ਤੇ ਸਿਹਤ ਸੰਭਾਲ ਤੱਕ ਰਸਾਈ ਦੀ ਘਾਟ, ਲਿੰਗ ਅਧਾਰਿਤ ਹਿੰਸਾ, ਭੁੱਖ ਤੇ ਵਾਤਾਵਰਨ ਖਰਾਬੀ ਕਰਕੇ ਆਲਮੀ ਪੱਧਰ ’ਤੇ ਹੋਈਆਂ ਮੌਤਾਂ ਉੱਤੇ ਆਧਾਰਿਤ ਹੈ।