ਵਿਸ਼ਵ ਦੇ 200 ਅਮੀਰਾਂ ਦੀ ਨੈੱਟਵਰਥ 32 ਲੱਖ ਕਰੋੜ ਰੁਪਏ ਘਟੀ

0
1122

ਦਿੱਲੀ: ਚੀਨ ਤੋਂ ਬਾਅਦ ਅੱਧੀ ਤੋਂ ਜ਼ਿਆਦਾ ਦੁਨੀਆਂ ਵਿੱਚ ਫੈਲੇ ਕੋਰੋਨਾ ਵਾਇਰਸ ਦੀ ਮਾਰ ਦੁਨੀਆ ਭਰ ਦੇ ਅਮੀਰਾਂ ਤੇ ਵੀ ਪੈਰ ਰਹੀ ਹੈ। ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆਂ ਦੇ ਸ਼ੋਅਰ ਬਾਜ਼ਾਰਾਂ ਦੇ ਇਤਿਹਾਸਕ ਗਿਰਾਵਟ ਦਾ ਮਾਹੌਲ ਹੈ। ਇਸ ਕਾਰਨ ਦੁਨੀਆ ਭਰ ਦੇ ਅਮੀਰਾਂ ਦੇ ਨੈੱਟਵਰਥ ਵਿੱਚ ਵੀ ਕਮੀ ਆਈ ਹੈ। ਬਲੂਮਬਰਗ ਬਿਲੇਨੀਅਰਸ ਇੰਡੈਕਸ ਅਨੁਸਾਰ ਪਿਛਲੇ ਹਫ਼ਤੇ ਦੇ ੫ ਕਾਰੋਬਾਰੀ ਦਿਨਾਂ ਵਿੱਚ ਵਿਸ਼ਵ ਦੇ ੫੦੦ ਅਮੀਰਾਂ ਦੀ ਨੈੱਟਵਰਥ ਵਿੱਚ ੪੪੪ ਬਿਲੀਅਨ ਡਾਲਰ ਯਾਨੀ ਲਗਭਗ ੩੨ ਲੱਖ ਕਰੋੜ ਦੀ ਕਮੀ ਆਈ
ਹੈ।
ਦੁਨੀਆਂ ਦੇ ੩ ਸਭ ਤੋਂ ਅਮੀਰ ਆਦਮੀਆਂ ਐਮਾਜ਼ੋਨ ਡਾਟ ਕਾਮ ਦੇ ਸੰਸਥਾਪਕ ਜੈੱਫ ਬੇਜ਼ੋਸ, ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਅਤੇ ਐੱਲਵੀਐੱਮਐੱਚ ਦੇ ਚੇਅਰਮੈਨ ਬਰਨਾਰਡ ਅਰਨਾਲਟ ਦੀ ਨੈੱਟਵਰਥ ਵਿੱਚ ੩੦ ਬਿਲੀਅਨ ਡਾਲਰ ਯਾਨੀ ੨.੧੬ ਲੱਖ ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਕਰੋਨਾ ਵਾਇਰਸ ਕਾਰਣ ਦੁਨੀਆਂ ਦੇ ੧੦ ਵੱਡੇ ਅਮੀਰਾਂ ਦੀ ਨੈੱਟਵਰਥ ਵਿੱਚ ਪਿੱਛਲੇ ਹਫ਼ਤੇ ੫.੮੧ ਲਖ ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਜਿਨ੍ਹਾਂ ੧੦ ਵੱਡੇ ਅਮੀਰਾਂ ਦੇ ਨੈੱਟਵਰਥ ਵਿੱਚ ਕਮੀ ਆਈ ਹੈ, ਉਹ ਸਾਰੇ ਵਿਦੇਸ਼ੀ ਹਨ।