ਪੰਜਾਬ ’ਚ ਮੁੱਖ ਮੰਤਰੀ ਤੇ ਮੰਤਰੀਆਂ ’ਤੇ ਦਬਾਅ ਪਾਉਣ ਲਈ ਛਾਪੇ: ਚੰਨੀ

0
824

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਮੰਗਲਵਾਰ ਨੂੰ ਕਈ ਥਾਵਾਂ ‘ਤੇ ਛਾਪਿਆਂ ਰਾਹੀਂ ਉਨ੍ਹਾਂ ਅਤੇ ਉਨ੍ਹਾਂ ਦੇ ਮੰਤਰੀਆਂ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ,‘ਜਦੋਂ ਪੱਛਮੀ ਬੰਗਾਲ ਵਿੱਚ ਚੋਣਾਂ ਸਨ, ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ‘ਤੇ ਅਜਿਹੀਆਂ ਕਾਰਵਾਈਆਂ ਹੋਈਆਂ ਸਨ। ਹੁਣ ਪੰਜਾਬ ਵਿੱਚ ਉਸੇ ਤਰਜ਼ ‘ਤੇ ਈਡੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸਿਰਫ ਮੰਤਰੀਆਂ, ਮੁੱਖ ਮੰਤਰੀ ‘ਤੇ ਹੀ ਨਹੀਂ ਹਰ ਕਾਂਗਰਸੀ ਵਰਕਰ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਅਜਿਹਾ ਮਾਹੌਲ ਲੋਕਤੰਤਰ ਲਈ ਚੰਗਾ ਨਹੀਂ, ਜਦੋਂ ਚੋਣਾਂ ਨੇੜੇ ਹਨ।