ਮੱਥਾ ਟੇਕਣ ਗਏ ਪਰਵਾਸੀ ਭਾਰਤੀ ਜੋੜੇ ਤੋਂ 50 ਤੋਲੇ ਸੋਨਾ ਲੁੱਟਿਆ

0
907

ਫਗਵਾੜਾ: ਇਥੇ ਫਗਵਾੜਾ-ਜਲੰਧਰ ਸੜਕ ’ਤੇ ਸਥਿਤ ਪਿੰਡ ਚਹੇੜੂ ਲਾਗੇ ਪੈਂਦੇ ਪਿੰਡ ਮਹੇੜੂ ਵਿੱਚ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆਏ ਪਰਵਾਸੀ ਭਾਰਤੀ ਨਵਵਿਆਹੇ ਜੋੜੇ ਤੇ ਉਨ੍ਹਾਂ ਦੀ ਭੂਆ ਤੋਂ ਲੁਟੇਰੇ ਪਿਸਤੌਲ ਦੀ ਨੌਕ ’ਤੇ 50 ਤੋਲੇ ਸੋਨਾ ਲੁੱਟ ਕੇ ਲੈ ਗਏ। ਐਸ.ਐਚ.ਓ ਸਤਨਾਮਪੁਰਾ ਹਰਜੀਤ ਸਿੰਘ ਨੇ ਦੱਸਿਆ ਕਿ ਪਰਵਾਸੀ ਭਾਰਤੀ ਹਰਵਿੰਦਰ ਸਿੰਘ, ਆਪਣੀ ਭੂਆ ਕਮਲਜੀਤ ਕੌਰ ਦੇ ਘਰ ਆਪਣੀ ਨਵਵਿਆਹੀ ਪਤਨੀ ਸੁਰਿੰਦਰ ਕੌਰ ਨੂੰ ਲੈ ਕੇ ਆਇਆ ਸੀ। ਜਦੋਂ ਉਹ ਫ਼ਰਾਲਾ ਸੜਕ ’ਤੇ ਪੈਂਦੇ ਇੱਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਪੁੱਜੇ ਤਾਂ ਛੇ ਦੇ ਕਰੀਬ ਲੁਟੇਰੇ ਇਨ੍ਹਾਂ ਤੋਂ 50 ਤੋਲੇ ਤੋਂ ਵੱਧ ਸੋਨਾ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਮੌਕੇ ’ਤੇ ਪੁੱਜੀ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।