ਭਾਰਤੀ ਪੁਰਸ਼ ਟੀਮ ਤੀਸਰੇ ਸਥਾਨ ’ਤੇ ਹਾਕੀ ਰੈਂਕਿੰਗ

0
642

ਦਿੱਲੀ: ਟੋਕੀਓ ਉਲੰਪਿਕ ‘ਚ ਇਤਿਹਾਸਕ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਸਾਲ ਦੇ ਆਖਰੀ ਐਫ.ਆਈ.ਐਚ. ਦਰਜਾਬੰਦੀ (ਰੈਕਿੰਗ) ‘ਤੇ ਤੀਸਰੇ ਸਥਾਨ ‘ਤੇ ਰਹੀ ਜਦਕਿ ਉਲੰਪਿਕ ‘ਚ ਚੌਥੇ ਸਥਾਨ ‘ਤੇ ਰਹੀ ਮਹਿਲਾ ਹਾਕੀ ਟੀਮ ਨੇ 9ਵੇਂ ਸਥਾਨ ‘ਤੇ ਸਾਲ ਦਾ ਅੰਤ ਕੀਤਾ ਹੈ। ਟੋਕੀਓ ‘ਚ 41 ਸਾਲ ਬਾਅਦ ਉਲੰਪਿਕ ਤਗਮਾ ਜਿੱਤਣ ਵਾਲੀ ਮਨਪ੍ਰੀਤ ਸਿੰੰਘ ਦੀ ਅਗਵਾਈ ਵਾਲੀ ਭਾਤਰੀ ਪੁਰਸ਼ ਟੀਮ ਨੇ ਹਾਲ ਹੀ ‘ਚ ਬੰਗਲਾਦੇਸ਼ ‘ਚ ਏਸ਼ੀਆਈ ਚੈਂਪੀਅਨਸ਼ਿਪ ਟਰਾਫ਼ੀ ‘ਚ ਵੀ ਕਾਂਸੀ ਦਾ ਤਗਮਾ ਜਿੱਤਿਆ
ਹੈ।
ਭਾਰਤ 2296.04 ਅੰਕਾਂ ਨਾਲ ਤੀਸਰੇ ਸਥਾਨ ‘ਤੇ ਹੈ। ਐਫ.ਆਈ.ਐਚ. ਪ੍ਰੋ ਲੀਗ ਅਤੇ ਉਲੰਪਿਕ ਚੈਂਪੀਅਨ ਬੈਲਜੀਅਮ ਨੇ ਚੋਟੀ ਦਾ ਸਥਾਨ ਆਸਟੇ੍ਰਲੀਆ ਕੋਲ ਗੁਆ ਦਿੱਤਾ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵਲੋਂ ਅੱਜ ਜਾਰੀ ਰੈਕਿੰਗ ਅਨੁਸਾਰ ਬੈਲਜੀਅਮ 2632.12 ਅੰਕਾਂ ਦੇ ਨਾਲ ਦੂਸਰੇ ਸਥਾਨ ‘ਤੇ ਹੈ ਜਦਕਿ ਉਲੰਪਿਕ ‘ਚ ਚਾਂਦੀ ਦਾ ਤਗਮਾ ਜੇਤੂ ਆਸਟ੍ਰੇਲੀਆ 2642.25 ਅੰਕ ਲੈ ਕੇ ਚੋਟੀ ‘ਤੇ ਸਥਾਨ ‘ਤੇ ਹੈ।