ਕੈਨੇਡਾ ਦੀ ਆਪਣੇ ਨਾਗਰਕਿਾਂ ਦੀ ਸਲਾਹ: ਓਮੀਕਰੋਨ ਵੱਧ ਰਿਹਾ ਹੈ ਤੇ ਲੋਕ ਬੇਲੋੜੀ ਯਾਤਰਾਵਾਂ ਤੋਂ ਗੁਰੇਜ਼ ਕਰਨ

0
940

ਟੋਰਾਂਟੋ: ਓਮੀਕਰੋਨ’ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡੀਅਨ ਸਰਕਾਰ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਓਂਟਾਰੀਓ ਵਿੱਚ ਐਨਬੀਏ ਅਤੇ ਐੱਨਐੱਚਐੱਲ ਖੇਡਾਂ ਵਰਗੇ ਮੁਕਾਬਲਿਆਂ ਵਿੱਚ ਦਰਸ਼ਕਾਂ ਨੂੰ 50 ਪ੍ਰਤੀਸ਼ਤ ਤੱਕ ਸੀਮਤ ਕਰਨ ਦੀ ਸਲਾਹ ਦਿੱਤੀ ਹੈ। ਓਂਟਾਰੀਓ ਦੇ ਮੁਖੀ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਸਾਰੇ ਬਾਲਗ ਹੁਣ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਐਂਟੀ-ਕੋਵਿਡ-19 ਵੈਕਸੀਨ ਦੀ ਤੀਜੀ (ਬੂਸਟਰ) ਖੁਰਾਕ ਲਈ ਬੁਕਿੰਗ ਕਰ ਸਕਦੇ ਹਨ, ਜੇ ਉਨ੍ਹਾਂ ਨੂੰ ਦੂਜੀ ਖੁਰਾਕ ਲੱਗੇ ਹੋਏ ਤਿੰਨ ਮਹੀਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤਾਲਾਬੰਦੀ ਨਹੀਂ ਕਰ ਰਹੀ ਤੇ ਇਸ ਨਾਲ ਨਜਿੱਠਣ ਲਈ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।’