7 ਮਿਲੋਮੀਟਰ ਲੰਬੀ ਪੰਗਤ ‘ਚ 10 ਹਜ਼ਾਰ ਸੇਵਾਕਾਰਾਂ ਨੇ 10 ਲੱਖਾਂ ਲੋਕਾਂ ਨੂੰ ਵਰਤਾਇਆ ਲੰਗਰ

0
1614

ਇਹੋ ਜਿਹਾ ਭੋਜ ਜਾ ਲੰਗਰ ਵਿਰਲਾ ਹੀ ਦਿਖਾਈ ਦਿੰਦਾ ਹੈ, ਜਿਵੇਂ ਮੰਗਲਵਾਰ ਨੂੰ ਇੰਦੌਰ ਵਿੱਚ ਹੋਇਆ। ੭ ਕਿਲੋਂ ਮੀਟਰ ਲੰਬੀ ਸਕੜ ਸੜਕ ਤੇ ਆਹਮੋ-ਸਾਹਮਣੇ ਦੋ ਕਤਾਰਾਂ ਵਿੱਚ ਬੈਠ ਕਰੀਬ ੧੦ ਲੱਖ ਲੋਕਾਂ ਨੇ ਲੰਗਰ ਛੱਕਿਆ। ਵਰਤਾਉਂਣ ਦਾ ੧੦ ਹਜਾਰ ਲੋਕਾਂ ਨੇ ਸੰਭਾਲਿਆ। ਲੰਗਰ ਵਰਤਾਉਣ ਲਈ ਵਾਹਨਾਂ ਦੀ ਵਰਤੋਂ ਕੀਤੀ ਗਈ। ਆਮ ਹੋਵੇ ਜਾਂ ਖਾਸ, ਔਰਤਾਂ ਹੋਣ ਜਾਂ ਮਰਦ, ਕਾਰੋਬਾਰੀ ਹੋਵੇ ਜਾਂ ਅਧਿਕਾਰੀ, ਬਜਰੰਗ ਬਲੀ ਦਾ ਪ੍ਰਸਾਦ ਹਿਣ ਕਰਨ ਹਰ ਕੋਈ ਪੁੱਜਿਆ। ਦੁਪਹਿਰ ਤੋਂ ਲੈ ਕੇ ਦੇਰ ਰਾਤ ਤਕ ਇਹ ਲੰਗਰ ਚੱਲਦਾ ਰਿਹਾ ਤੇ ਸਵੇਰ ਹੋਣ ਤਕ ਸੜਕ ਪਹਿਲਾਂ ਵਾਂਗ ਹੀ ਸਾਫ ਸੁਥਰੀ ਨਜ਼ਰ ਆਈ। ਇੰਦੌਰ ਵਿੱਚ ਇਹ ਲੰਗਰ ਆਪਣੇ ਆਪ ‘ਚ ਅਨੋਖਾ ਸੀ। ਇਸ ਤੋਂ ਪਹਿਲਾਂ ਇੰਦੌਰ ‘ਚ ਅਜਿਹਾ ਲੰਗਰ ਨਹੀਂ ਲੱਗਿਆ। ਹਾਲ ਫਿਲਹਾਲ ਦੇਸ਼ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਦੇਖਿਆ ਗਿਆ, ਜਿੱਥੇ ਸੱਤ ਕਿਲੋਮੀਟਰ ਲੰਬੀ ਪੰਗਤ ਬੈਠੀ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ੧੦ ਲੱਖ ਤੋਂ ਵੱਧ ਲੋਕਾਂ ਨੇ ਲੰਗਰ ਛਕਿਆ। ਲੋਕ ਹਜਾਰ-ਹਜਾਰ ਦੇ ਜੱਥਿਆਂ ‘ਚ ਪਹੁੰਚ ਰਹੇ ਸਨ ਤੇ ਆਪਣੀਵਾਰੀ ਦੀ ਉਡੀਕ ਵਿੱਚ ਸੜਕ ਕਿਨਾਰੇ ਖੜ੍ਹੇ ਸਨ। ਵਿਵਸਤਾ ਵਿੱਚ ਲੱਗੇ ਹਜਾਰਾਂ ਲੋਕ ਵੀ ਦੌੜ-ਦੌੜਕੇ ਲੋਕਾਂ ਨੂੰ ਲੰਗਰ ਛਕਾਉਣ ਵਿੱਚ ਲੱਗੇ ਸਨ। ਸੱਤ ਕਿਲੋਮੀਟਰ ਸੜਕ ‘ਤੇ ਇੱਕਠੇ ਕਤਾਰ ਬੈਠਦੀ। ਈ-ਇਰਕਸਾ, ਬਾਈਕ, ਲੋਡਿੰਗ ਰਿਕਸਾ ਵਰਗੇ ਵਾਹਨਾਂ ਰਾਹੀਂ ਲੰਗਰ ਵਰਤਾਇਆ ਜਾ ਰਿਹਾ ਸੀ। ਦੋ ਹਜਾਰ ਡੱਬੇ ਸੁੱਧ ਦੇਸ਼ੀ ਘੀ, ਇਕ ਹਜਾਰ ਕੁਇੰਟਲ ਆਟਾ, ਇਕ ਹਜਾਰ ਕੁਇੰਟਲ ਖੰਡ, ੫੦੦ ਕੁਇੰਟਲ ਸਬਜੀ, ੫੦੦ ਕੁਇੰਟਲ ਬੇਸਨ, ੫੦੦ ਕਿੱਲੋ ਮਸਾਲਿਆਂ ਨਾਲ ਭੋਜਨ ਤਿਆਰ ਕੀਤਾ ਗਿਆ ਸੀ। ੭੨ ਫੁੱਟ ਉੱਚੀ ਅਸਟਧਾਤੂ ਦੀ ਭਗਵਾਨ ਹਨੁਮਾਨ ਦੀ ਮੂਰਤੀ ਦਾ ਨਿਰਮਾਣ ਕਾਰਨ ੧੪ ਸਾਲ ਤੱਕ ਚੱਲਦਾ ਰਿਹਾ, ਜਿਸ ਦੀ ਪ੍ਰਾਣ ਤਿਸਠਾ ਲਈ ਨੌਦਿਨਾ ਅਨੁਸਠਾਨ ਮਹਾਪ੍ਰਸ਼ਾਦ ਦੇ ਨਾਲ ਹੀ ਨੇਪਰੇ ਚੜ੍ਹੀ। ਪ੍ਰਸ਼ਾਦ ਗ੍ਰਹਿਣ ਕਰਨ ਲਈ ਇੰਦੌਰ ਤੋਂ ਇਲਾਵਾ ਉੱਜੈਨ, ਦੇਵਾਸ, ਰਾਉ ਸਮੇਤ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਵੀ ਲੋਕ ਪੁੱਜੇ। ਪਾਣੀ ਪਿਲਾਉਣ ਦਾ ਜਿੰਮਾ ਸਥਾਨਕ ਨਿਵਾਸੀਆਂ ਨੇ ਸੰਭਾਲਿਆ ਹੋਇਆ ਸੀ। ਆਪਣੇ ਘਰਾਂ ਤੇ ਦੁਕਾਨਾਂ ਦੇ ਬਾਹਰ ਪਾਣੀ ਦੀ ਕੈਨੀ ਰੱਖੀ ਹੋਈ ਸੀ। ਹਜਾਰਾਂ ਘਰਾਂ ਚਰੋਟੀਨਹੀਂ ਬਣੀ।
ਲੋਕ ਪਰਿਵਾਰ ਨਾਲ ਇਸ ਪ੍ਰੋਗਰਾਮ ‘ਚ ਸ਼ਾਮਲ ਹੋਏ। ਸੱਤ ਕਿਲੋਮੀਟਰ ਲੰਬੇ ਰਸਤੇ ‘ਚ ਲੋਕਾਂ ਨੇ ਆਪਣੀ ਸਹੂਲਤ ਮੁਤਾਬਕ ਨੇੜਲੀਆਂ ਥਾਵਾਂ ਤੇ ਭੋਜਨ ਕੀਤਾ।