ਅਮਰੀਕਾ ਜਾਣ ਵਾਲਿਆਂ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ

0
961

ਵਸ਼ਿੰਗਟਨ: ਦੁਨੀਆਂ ਭਰ ਵਿੱਚ ਓਮੀਕਰੋਨ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਅਮਰੀਕਾ ਨੇ ਯੂਐੱਸਏ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਵਾਸਤੇ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਇਨ੍ਹਾਂ ਯਾਤਰੀਆਂ ਵਿੱਚ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹੋਣਗੇ। ਇਹ ਨਵੇਂ ਹੁਕਮ 6 ਦਸੰਬਰ ਤੋਂ ਲਾਗੂ ਹੋਣਗੇ। ਨਵੇਂ ਹੁਕਮਾਂ ਅਨੁਸਾਰ ਕਰੋਨਾ ਦੀ ਟੈਸਟ ਰਿਪੋਰਟ ਅਮਰੀਕਾ ਦੀ ਯਾਤਰਾ ਕਰਨ ਤੋਂ ਇਕ ਦਿਨ ਪਹਿਲਾਂ ਦੀ ਹੋਣੀ ਚਾਹੀਦੀ ਹੈ। ਯਾਤਰੀਆਂ ਨੂੰ ਇਕ ਫਾਰਮ ਉੱਤੇ ਇਹ ਵੀ ਦੱਸਣਾ ਪਏਗਾ ਕਿ ਉਹ ਜਿਹੜੀ ਜਾਣਕਾਰੀ ਦੇ ਰਿਹਾ ਹੈ, ਉਹ ਬਿਲਕੁੱਲ ਸੱਚੀ ਹੈ।