ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਬਾਰੇ ਪੰਜਾਬ ਦੇ ਖ਼ਦਸ਼ੇ ਬੇਬੁਨਿਆਦ: ਕੇਂਦਰ

0
1012

ਦਿੱਲੀ: ਕੇਂਦਰ ਸਰਕਾਰ ਨੇ ਅੱਜ ਕਿਹਾ ਹੈ ਕਿ ਪੱਛਮੀ ਬੰਗਾਲ ਅਤੇ ਪੰਜਾਬ ਸਣੇ ਕੁੱਝ ਰਾਜਾਂ ਦੀਆਂ ਸਰਕਾਰਾਂ ਵੱਲੋਂ ਕੁਝ ਰਾਜਾਂ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਨੋਟੀਫਿਕੇਸ਼ਨ ਬਾਰੇ ਪ੍ਰਗਟਾਏ ਖਦਸ਼ੇ ਬੇਬੁਨਿਆਦ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ‘ਚ ਸਵਾਲ ਦੇ ਲਿਖਤੀ ਜਵਾਬ ‘ਚ ਕਿਹਾ ਕਿ ਬੀਐੱਸਐੱਫ ਦੇ ਖੇਤਰ ਅਧਿਕਾਰ ਦਾ ਵਿਸਥਾਰ ਕਰਨ ਨਾਲ ਸੂਬਾ ਪੁਲੀਸ ਦੇ ਨਾਲ-ਨਾਲ ਸਰਹੱਦ ਪਾਰ ਅਪਰਾਧਾਂ ‘ਤੇ ਕੰਟਰੋਲ ਹੋਰ ਬਿਹਤਰ ਹੋ ਜਾਵੇਗਾ।