ਨਸ਼ੀਲੇ ਪਦਾਰਥ ਮਾਮਲਾ: ਸ਼ਾਹਰੁਖ਼ ਖ਼ਾਨ ਦੇ ਡਰਾਈਵਰ ਤੋਂ ਪੁੱਛ ਪੜਤਾਲ

0
856

ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ ਤੱਟ ਨੇੜੇ ਕਰੂਜ਼ ਵਿੱਚੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਸਬੰਧੀ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦੀ ਗੱਡੀ ਦੇ ਡਰਾਈਵਰ ਦਾ ਬਿਆਨ ਦਰਜ ਕੀਤਾ ਹੈ। ਐੱਨਸੀਬੀ ਦੇ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਸ਼ਨਿਚਰਵਾਰ ਸ਼ਾਮ ਨੂੰ ਦੱਖਣੀ ਮੁੰਬਈ ਦੇ ਐੱਨਸੀਬੀ ਦਫਤਰ ਪਹੁੰਚਿਆ। ਬਿਆਨ ਦਰਜ ਕਰਨ ਬਾਅਦ ਉਸ ਨੂੰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਦੌਰਾਨ ਇਸ ਮਾਮਲੇ ਵਿੱਚ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।