ਵਿਧਾਨ ਸਭਾ ਚੋਣਾਂ: ਸੁਖਬੀਰ ਬਾਦਲ ਨੇ ਕੀਤਾ 5 ਹੋਰ ਉਮੀਦਵਾਰਾਂ ਦਾ ਐਲਾਨ

0
776

2022 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 5 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹੀਰਾ ਸਿੰਘ ਗਾਬੜੀਆਂ ਨੂੰ ਲੁਧਿਆਣਾ ਦੱਖਣੀ, ਵੀਰ ਸਿੰਘ ਲੋਪੋਕੇ ਨੂੰ ਰਾਜਾਸਾਂਸੀ, ਡਾ. ਮੋਹਿੰਦਰਪਾਲ ਰਿਣਵਾਂ ਨੂੰ ਅਬੋਹਰ, ਡਾ. ਨਿਸ਼ਾਨ ਸਿੰਘ ਨੂੰ ਬੁਢਲਾਡਾ ਅਤੇ ਬਲਦੇਵ ਸਿੰਘ ਮਾਣੂਕੇ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ।