ਕੇਜਰੀਵਾਲ ਮੁੜ ਚੁਣੇ ਗਏ ‘ਆਪ’ ਦੇ ਕੌਮੀ ਕਨਵੀਨਰ

0
741

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ‘ਆਪ’ ਦਾ ਕੌਮੀ ਕਨਵੀਨਰ ਮੁੜ ਚੁਣ ਲਿਆ ਗਿਆ। ਪਾਰਟੀ ਨੇਤਾ ਪੰਕਜ ਗੁਪਤਾ ਅਤੇ ਐੱਨਡੀ ਗੁਪਤਾ ਕ੍ਰਮਵਾਰ ਸਕੱਤਰ ਅਤੇ ਪਾਰਟੀ ਦੇ ਖਜ਼ਾਨਚੀ ਚੁਣੇ ਗਏ। ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਨੇ ਸ਼ਨਿਚਰਵਾਰ ਨੂੰ ਕੇਜਰੀਵਾਲ ਸਮੇਤ 34 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਸੀ।