ਅਕਸ਼ੈ ਕੁਮਾਰ ਦੀ ਮਾਂ ਹਸਪਤਾਲ ਦਾਖ਼ਲ, ਅਦਾਕਾਰ ਸ਼ੂਟਿੰਗ ਵਿਚਾਲੇ ਛੱਡ ਯੂਕੇ ਤੋਂ ਪਰਤਿਆ

0
1274

ਮੁੰਬਈ: ਸੁਪਰਸਟਾਰ ਅਕਸ਼ੈ ਕੁਮਾਰ ਯੂਕੇ ਵਿੱਚ ਆਪਣੀ ਫ਼ਿਲਮ ‘ਸਿੰਡਰੇਲਾ’ ਦੀ ਸ਼ੂਟਿੰਗ ਵਿਚਾਲੇ ਛੱਡ ਕੇ ਦੇਸ਼ ਪਰਤ ਆਇਆ ਹੈ। ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਨੂੰ ਲੰਘੇ ਦਿਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਅਦਾਕਾਰ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਹ ਫ਼ਿਲਮ ਦੀ ਸ਼ੂਟਿੰਗ ਵਿੱਚੇ ਛੱਡ ਕੇ ਮੁੰਬਈ ਮੁੜ ਆਇਆ। ਸੂਤਰਾਂ ਨੇ ਕਿਹਾ ਕਿ ਅਕਸ਼ੈ ਕੁਮਾਰ ਫ਼ਿਲਮ ਦੇ ਨਿਰਮਾਤਾ ਵਾਸੂ ਭਗਨਾਨੀ ਤੇ ਨਿਰਮਾਤਾ ਰਣਜੀਤ ਐੱਮ.ਤਿਵਾੜੀ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਮਗਰੋਂ ਹੀ ਯੂਕੇ ਤੋਂ ਮੁੜਿਆ ਹੈ। ਜਾਣਕਾਰੀ ਅਨੁਸਾਰ 53 ਸਾਲਾ ਅਕਸ਼ੈ ਦੀ ਮਾਂ ਨੂੰ ਹੀਰਨਅੰਦਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਕੀ ਮਰਜ਼ ਹੈ ਇਸ ਬਾਰੇ ਹਾਲ ਦੀ ਘੜੀ ਕੁਝ ਵੀ ਸਪਸ਼ਟ ਨਹੀਂ ਹੈ। ਕੁਮਾਰ ਹਾਲ ਹੀ ਵਿੱਚ ਤਿਵਾੜੀ ਦੀ ਹਾਲੀਆ ਰਿਲੀਜ਼ ਫ਼ਿਲਮ ‘ਬੈੱਲ ਬੌਟਮ’ ਵਿੱਚ ਵੀ ਨਜ਼ਰ ਆਇਆ ਸੀ। ਅਦਾਕਾਰ ਜਲਦੀ ਹੀ ‘ਪ੍ਰਿਥਵੀਰਾਜ’, ‘ਸੂਰਿਆਵੰਸ਼ੀ’, ‘ਬੱਚਨ ਪਾਂਡੇ’, ‘ਅਤਰੰਗੀ ਰੇ’, ‘ਰਾਮ ਸੇਤੂ’ ਤੇ ‘ਰਕਸ਼ਾ ਬੰਧਨ’ ਜਿਹੀਆਂ ਫ਼ਿਲਮਾਂ ਵਿੱਚ ਨਜ਼ਰ ਆਏਗਾ।