ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਦਿੱਲੀ ਦਾ ਸ਼ੇਰ ਚੁੱਪ ਬੈਠਾ ਹੈ, ਵੱਡੀ ਹਰਕਤ ਹੋਣ ਵਾਲੀ ਹੈ। ਇਸ ਲਈ ਪਿੰਡਾਂ ਵਾਲੇ ਸਾਵਧਾਨ ਰਹਿਣ।’ ਉਨ੍ਹਾਂ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸੰਦਰਭ ਵਿੱਚ ਕੀਤੀ ਅਤੇ ਕਿਹਾ ਕਿ ਸਰਕਾਰ ਨਰਮ ਹੈ ਤਾਂ ਜ਼ਰੂਰ ਕੋਈ ਨਵੀਂ ਚਾਲ ਚੱਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤਿਆਰ ਰਹਿਣ ਦੀ ਲੋੜ ਹੈ। ਜੇਕਰ ਸ਼ੇਰ ਸ਼ਿਕਾਰ ਦੇਖ ਕੇ ਦੁਬਕ ਗਿਆ ਤਾਂ ਇਹ ਨਾ ਸਮਝੋ ਕਿ ਸ਼ਾਂਤੀ ਹੈ ਬਲਕਿ ਉਹ ਕੋਈ ਨਾ ਕੋਈ ਦਾਅ ਚਲਾਉਣ ਦੀ ਤਿਆਰੀ ਹੈ। ਸ੍ਰੀ ਟਿਕੈਤ ਕਿਹਾ, ‘ਜੋ ਮਿੱਠਾ ਹੁੰਦਾ ਹੈ ਉਹ ਕੁਰਸੀ ਨਾਲ ਚਿੰਬੜ ਜਾਂਦਾ ਹੈ, ਜਿਵੇਂ ‘ਤੈਤਈਆ’, ਸਰਕਾਰ ਮਿੱਠੀ ਹੈ ਤਾਂ ਕੋਈ ਨਾ ਕੋਈ ਚਾਲ ਚੱਲੇਗੀ, ਪਿੰਡਾਂ ਵਾਲਿਓ ਤਿਆਰ ਰਹਿਣਾ, ਸਰਕਾਰ ਨਰਮ ਨਹੀਂ ਪੈ ਰਹੀ ਇਹ ਧੋਖਾ ਹੈ।’ ਸ੍ਰੀ ਟਿਕੈਤ ਨੇ ਮੋਦੀ ਸਰਕਾਰ ਦੀ ਸ਼ੇਰ ਨਾਲ ਤੁਲਨਾ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਵ੍ਹਿਪ ਦੀ ਅਣਦੇਖੀ ਕਰਨ ਵਾਲਿਆਂ ਨੂੰ ਪਿੰਡਾਂ ਵਿੱਚ ਘੇਰਿਆ ਜਾਵੇਗਾ।