ਗੁਰਮੁਖੀ ਲਿੱਪੀ ‘ਚ ਹੋ ਸਕੇਗਾ ਵੈਬਸਾਈਟ ਦਾ ਨਾਮਕਰਨ

0
3366

ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਹੁਣ ਆਪਣੀ ਵੈੱਬਸਾਈਟ ਦਾ ਨਾਮਕਰਨ ਅੰਗਰੇਜ਼ੀ ਭਾਸ਼ਾ ਦੀ ਬਜ਼ਾਏ ਪੰਜਾਬੀ ਭਾਸ਼ਾ ਗੁਰਮੁਖੀ ਲਿੱਖੀ ਵਿੱਚ ਵੀ ਕਰ ਸਕਣਗੇ। ਗੁਰਮੁਖੀ ਉਨ੍ਹਾਂ ੧੬ ਲਿਖੀਆਂ ਵਿੱਚੋਂ ਇੱਕ ਬਣ ਗਈ ਹੈ, ਜਿਨ੍ਹਾਂ ਨਾਲ ਕਿਸੇ ਵੈੱਬਸਾਈਟ ਦਾ ਪੂਰਾ ਨਾਂ ਤੇ ਟਾਪ ਲੈਵਲ ਡੋਮੇਨ ਨੇਮ ਦਿੱਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਕੁੱਝ ਵਧੇਰੇ ਪ੍ਰਚੱਲਿਤ ਲਿਪੀਆਂ ਜਿਵੇਂ ਕਿ ਬੰਗਾਲੀ, ਸਿਰੀਲਿਕ (ਰੂਸੀ), ਹਾਨ (ਚੀਨੀ), ਰੰਗੁਲ (ਕੋਰੀਆਈ), ਹਿਰਾਗਾਨਾ (ਜਾਪਾਨੀ), ਕਤਾਕਾਨਾ (ਜਪਾਨੀ) ਆਦਿ ਵਿੱਚ ਵੀ ਟਾਪ ਲੈਵਲ ਡੋਮੇਨ ਨੇਮ ਬਣਾਉਂਣ ਦੀ ਸਹੂਲਤ ਨਹੀਂ ਹੈ।
ਆਈਏਐੱਨਐੱਨ, ਸੀਡੀਏਸੀ ਪੁਣੇ ਤੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠਲੀ ਖੋਜ ਟੀਮ ਦੇ ਯਤਨਾਂ ਦੀ ਬਦੌਲਤ ਅੱਜ ਗੁਰਮੁਖੀ ਵਿੱਚ ਈਮੇਲ ਆਈਡੀ ਬਣਾਉਂਣ ਦੇ ਨਾਲ-ਨਾਲ ਗੁਰਮੁਖੀ ਵਿੱਚ ਵੈੱਬ ਪਤੇ ਵਾਲੀਆਂ ਵੈੱਬਸਾਈਟਸ ਬਣਾਉਂਣਾ ਸੰਭਵ ਹੋ ਗਿਆ
ਹੈ।
ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਬਹੁਤ ਸਾਰਾ ਡੇਟਾ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਉਪਲਬੱਧ ਹੈ ਪਰ ਵੈੱਬਸਾਈਡ ਦਾ ਨਾਂ ਅੰਗਰੇਜ਼ੀ ਵਿੱਚ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਅਨੁਸਾਰ ਯੂਨੀਵਰਸਿਟੀ ਦੀ ਵੈਬਸਾਈਟ ਦਾ ਪਤਾ ਛੇਤੀ ਹੀ ਗੁਰਮੁਖੀ ਵਿੱਖ ਵੀ ਉਪਲਬੱਧ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਅੰਗਰੇਜੀ ਦੀ ਜਾਣਕਾਰੀ ਨਾ ਰੱਖਣ ਵਾਲੇ ਲੋਕ ਵੀ