ਹੌਲੀਵੁੱਡ ਨੇ ਮੈਨੂੰ ਤਬਾਹ ਕੀਤਾ: ਕਬੀਰ ਬੇਦੀ

0
1224
Photo: Free Press Journal

ਦਿੱਲੀ: ਕਬੀਰ ਬੇਦੀ ਨੇ ਆਪਣੀ ਸਵੈ-ਜੀਵਨੀ ‘ਸਟੋਰੀਜ਼ ਆਈ ਮਸਟ ਟੈਲ’ ਵਿੱਚ ਆਖਿਆ,‘‘ਹੌਲੀਵੁੱਡ ਨੇ ਮੈਨੂੰ ਬਰਬਾਦ ਕਰ ਦਿੱਤਾ ਪਰ ਇਟਲੀ ਤੇ ਭਾਰਤ ਨੇ ਮੈਨੂੰ ਪੁਨਰ-ਜੀਵਤ ਕੀਤਾ ਹੈ। ਜਦੋਂ ਮੈਂ ਹੌਲੀਵੁੱਡ ਬਾਰੇ ਸੋਚਦਾ ਹਾਂ ਤਾਂ ਮੇਰੇ ਦਿਮਾਗ ਵਿੱਚ ਕੀ ਆਉਂਦਾ ਹੈ? ਇਹ ਲੱਖਾਂ ਲੋਕਾਂ ਵਾਸਤੇ ਪਹਾੜੀ ’ਤੇ ਸਥਿਤ ਅਮਰੀਕਨ ਫ਼ਿਲਮਾਂ ਦਾ ਸੁੰਦਰ ਚਿੰਨ੍ਹ ਹੈ ਪਰ ਅਸਲ ਵਿੱਚ ਇਹ ਇਕ ਮਾਇਆ ਜਾਲ ਹੈ।’’