ਕਰੋਨਾ ਦਾ ਡੈਲਟਾ ਰੂਪ ਸਾਰੀ ਦੁਨੀਆ ’ਚ ਤੇਜ਼ ਤੇ ਖਤਰਨਾਕ ਢੰਗ ਨਾਲ ਫੈਲ ਰਿਹਾ ਹੈ: ਵਿਸ਼ਵ ਸਿਹਤ ਸੰਗਠਨ

0
723

ਜਨੇਵਾ: ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੋਵਿਡ-19 ਦਾ ‘ਡੈਲਟਾ’ ਰੂਪ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਸੰਗਠਨ ਨੇ ਚਿਤਾਵਨੀ ਦਿੱਤੀ ਕਿ ਹੈ ਡੈਲਟਾ ਰੂਪ, ਜੋ 104 ਦੇਸ਼ਾਂ ਵਿੱਚ ਪਹੁੰਚ ਗਿਆ ਹੈ, ਜਲਦੀ ਹੀ ਪੂਰੀ ਦੁਨੀਆ ਵਿੱਚ ਕਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਸ਼ਾਲੀ ਰੂਪ ਬਣ ਜਾਵੇਗਾ।