ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ ਸਿੱਖਾਂ ਦੀ ਸ਼ਲਾਘਾ

0
822

ਸਿੰਗਾਪੁਰ: ਇਥੋਂ ਦੇ ਪ੍ਰਧਾਨ ਮੰਤਰੀ ਲੀ ਸਾਇਨ ਲੌਂਗ ਨੇ ਕਰੋਨਾ ਮਹਾਮਾਰੀ ਦੌਰਾਨ ਸਥਾਨਕ ਸਿੱਖਾਂ ਵਲੋਂ ਨਿਭਾਈ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਾਂ ਨੇ ਬਿਨਾਂ ਕਿਸੇ ਵਿਤਕਰੇ ਦੇ ਹਰ ਧਰਮ ਦੇ ਲੋਕਾਂ ਦੀ ਸਹਾਇਤਾ ਕੀਤੀ। ਉਹ ਸਿਲਟ ਰੋਡ ਸਿੱਖ ਟੈਂਪਲ ਦਾ ਉਦਘਾਟਨ ਕਰਨ ਲਈ ਚਿੱਟੀ ਪੱਗ ਬੰਨ੍ਹ ਕੇ ਆਏ ਤੇ ਆਉਂਦੇ ਹੀ ਸਤਿ ਸ੍ਰੀ ਅਕਾਲ ਕਹਿੰਦਿਆਂ ਫਤਿਹ ਬੁਲਾਈ।