ਅਮਰੀਕੀ ਸੈਨੇਟ ’ਚ ਚੀਨ ਨਾਲ ਮੁਕਾਬਲੇ ਲਈ ਸੌ ਅਰਬ ਡਾਲਰ ਦਾ ਬਿੱਲ ਪਾਸ

0
806

ਵਾਸ਼ਿੰਗਟਨ: ਅਮਰੀਕਾ ਨੇ ਚੀਨ ਨਾਲ ਮੁਕਾਬਲੇਬਾਜ਼ੀ ’ਚ ਅੱਗੇ ਨਿਕਲਣ ਅਤੇ ਵਪਾਰਕ ਚਾਲਬਾਜ਼ੀਆਂ ਦਾ ਮੁਕਾਬਲਾ ਕਰਨ ਲਈ ਸੌ ਅਰਬ ਡਾਲਰ (ਸੱਤ ਲੱਖ 29 ਹਜ਼ਾਰ ਕਰੋੜ ਰੁਪਏ) ਦੀ ਯੋਜਨਾ ਦਾ ਇਕ ਬਿੱਲ ਪਾਸ ਕੀਤਾ ਹੈ। ਸੈਨੇਟ ’ਚ ਇਹ ਯੂਐੱਸ ਇਨੋਵੇਸ਼ਨ ਐਂਡ ਕੰਪੀਟੀਸ਼ਨ ਐਕਟ ਦੇ ਨਾਂ ਨਾਲ ਲਿਆਂਦਾ ਗਿਆ ਹੈ। ਇਹ 32 ਦੇ ਮੁਕਾਬਲੇ 68 ਵੋਟਾਂ ਨਾਲ ਪਾਸ ਹੋ ਗਿਆ। ਇਸ ਬਿੱਲ ਦੇ ਕਾਨੂੰਨ ਬਣ ਜਾਣ ਅਤੇ ਵੱਡਾ ਬਜਟ ਮਿਲਣ ੋਤੋਂ ਬਾਅਦ ਵਿਿਗਆਨ ਅਤੇ ਤਕਨੀਕ ਦੇ ਖੇਤਰ ’ਚ ਨਵੀਆਂ ਦਿਸ਼ਾਵਾਂ ’ਚ ਕੰਮ ਕਰਨ ਦਾ ਰਸਤਾ ਖੁੱਲ੍ਹੇਗਾ। ਇਸ ਨਾਲ ਅਮਰੀਕਾ ਨੂੰ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਖੇਤਰ ’ਚ ਚੀਨ ਨਾਲ ਮੁਕਾਬਲਾ ਕਰਨ ’ਚ ਆਸਾਨੀ ਹੋਵੇਗੀ। ਕਾਨੂੰਨ ਬਣ ਜਾਣ ਤੋਂ ਬਾਅਦ ਵਿਕਾਸ ਲਈ ਜ਼ਰੂਰੀ ਸਾਜੋ-ਸਾਮਾਨਾਂ ਦੀ ਸਪਲਾਈ ’ਚ ਮਦਦ ਮਿਲੇਗੀ। ਵਿਿਗਆਨ ਅਤੇ ਤਕਨੀਕ ਦੇ ਖੇਤਰ ’ਚ ਅਮਰੀਕਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।