ਦੁਨੀਆ ਦੀਆਂ ਕਈ ਵੈੱਬਸਾਈਟਾਂ ਤਕਨੀਕੀ ਖਰਾਬੀ ਕਾਰਨ ਬੰਦ

0
1286

ਲੰਡਨ: ਆਲਮੀ ਪੱਧਰ ਦੀ ਵੈੱਬਸਾਈਟ ਹੋਸਟਿੰਗ ਸੇਵਾ ‘ਫਾਸਟਲੀ’ ਵਿਚ ਅੱਜ ਪਏ ਤਕਨੀਕੀ ਅੜਿੱਕੇ ਕਾਰਨ ਦੁਨੀਆ ਭਰ ਦੀਆਂ ਕਈ ਮਹੱਤਵਪੂਰਨ ਵੈੱਬਸਾਈਟਾਂ ਬੰਦ ਹੋ ਗਈਆਂ। ‘ਕ੍ਰੈਸ਼’ ਹੋਣ ਵਾਲੀਆਂ ਸਾਈਟਾਂ ਵਿਚ ਯੂਕੇ ਸਰਕਾਰ ਦੀ ਸਾਈਟ ‘ਜੀਓਵੀ.ਯੂਕੇ’ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਮੀਡੀਆ ਅਦਾਰੇ ‘ਫਾਇਨੈਂਸ਼ੀਅਲ ਟਾਈਮਜ਼’, ‘ਗਾਰਡੀਅਨ’ ਉਤੇ ‘503 ਸਰਵਿਸ ਮੌਜੂਦ ਨਹੀਂ’ ਦਾ ਸੁਨੇਹਾ ਦੇਖਣ ਨੂੰ ਮਿਿਲਆ।