ਸਿੱਕਾ 10 ਲੱਖ ਪੌਂਡ ਦਾ ਵਿਕਿਆ

0
1706

ਐਡਵਰਡ ਅੱਠਵੇਂ ਦੇ ਰਾਜਕਾਲ ਦੇ ਸਮੇਂ ਦਾ ਇਕ ਸਿੱਕਾ ਜਿਸ ਦੀ ਕੀਮਤ ੧੦ ਲੱਖ ਪਾਡ ਲੱਗੀ ਹੈ, ਨੂੰ ਇੱਕ ਨਿੱਜੀ ਸੰਗ੍ਰਹਿਕਾਰ ਨੇ ਖ਼ਰੀਦਿਆ ਹੈ ਤਾਂ ਕਿ ਇਸ ਨੂੰ ਅਮਰੀਕਾ ਤੋਂ ਵਾਪਸ ਯੂਕੇ ਲਿਆਂਦਾ ਜਾ ਸਕੇ। ਸੰਗ੍ਰਹਿ ਕਰਤਾ ਨੇ ਕਿਹਾ ਹੈ ਕਿ ਅਜਿਹੇ ਮੌਕੇ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਮਿਲਦੇ ਹਨ। ਇਹ ਉਨ੍ਹਾਂ ੬ ਸਿੱਕਿਆਂ ‘ਚੋਂ ਇਕ ਹੈ ਜੋ ਵੱਡੀ ਗਿਣਤੀ ‘ਚ ਤਿਆਰ ਨਹੀਂ ਹੋਏ। ਜਿਸ ਦੀ ਕੀਮਤ ਸਿਰਫ਼ ਇਕ ਪਾਡ ਹੈ, ਪਰ ਅੱਜ ਇਹ ਦੇਸ਼ ਦਾ ਸਭ ਤੋਂ ਮਹਿੰਗਾ ਸਿੱਕਾ ਹੈ। ਇਸ ਨਾਲ ਦੇ ੪ ਸਿੱਕੇ ਅਜਾਇਬ ਘਰਾਂ ਅਤੇ ਇੰਸਟੀਚਿਊਟ ‘ਚ ਹਨ, ਜਦਕਿ ਦੋ ਨਿੱਜੀ ਹੱਥਾਂ ‘ਚ ਹਨ। ਇਸ ਸਿੱਕੇ ਦੇ ਇਕ ਪਾਸੇ ਐਡਵਰਡ ਅੱਠਵੇਂ ਦੀ ਤਸਵੀਰ ਹੈ, ਜਿਸ ਨੇ ਦਸੰਬਰ ੧੯੩੬ ‘ਚ ਇਕ ਅਮਰੀਕੀ ਤਲਾਕਸ਼ੁਦਾ ਮਹਿਲਾ ਵਾਲੀਸ ਸਿੰਪਸਨ ਨਾਲ ਵਿਆਹ ਕਰਵਾਉਣ ਲਈ ਰਾਜ ਭਾਗ ਤਿਆਗ ਦਿੱਤਾ ਸੀ। ਨਿੱਜੀ ਸੰਗ੍ਰਹਿ ਕਰਤਾ ਨੇ ਖ਼ੁਦ ਨੂੰ ਗੁਪਤ ਰੱਖਦਿਆਂ ਕਿਹਾ ਹੈ ਕਿ ੧੦ ਲੱਖ ਪਾਡ ਬਹੁਤ ਵੱਡੀ ਰਕਮ ਹੈ, ਪਰ ਜੇ ਮੈਂ ਇਹ ਨਾ ਖ਼ਰੀਦਦਾ ਤਾਂ ਸ਼ਾਇਦ ਮੁੜ ਮੌਕਾ ਨਾ ਮਿਲਦਾ। ਇਸ ਸਿੱਕੇ ਨੂੰ ੨੦੧੪ ਵਿਚ ਇਕ ਅਮਰੀਕੀ ਸੰਗ੍ਰਹਿ ਕਰਤਾ ਨੇ ਉਸ ਸਮੇਂ ਸਭ ਤੋਂ ਮਹਿੰਗਾ ੫ ਲੱਖ ੧੬ ਹਜ਼ਾਰ ਪਾਡ ਦਾ ਖ਼ਰੀਦਿਆ
ਸੀ।