5ਜੀ ਤਕਨਾਲੋਜੀ ਸੁਰੱਖਿਅਤ ਕਰਾਰ

0
822
Photo: forbes.com

ਨਵੀਂ ਦਿੱਲੀ: ਸਨਅਤੀ ਸੰਸਥਾ ਸੀਓਏਆਈ- (‘ਦਿ ਸੈਲੂਲਰ ਅਪਰੇਟਰ’ਜ਼ ਐਸੋਸੀਏਸ਼ਨ ਆਫ਼ ਇੰਡੀਆ) ਨੇ ਕਿਹਾ ਹੈ ਕਿ ਸਿਹਤ ’ਤੇ 5ਜੀ ਤਕਨਾਲੋਜੀ ਦੇ ਮਾੜੇ ਪ੍ਰਭਾਵ ਬਾਰੇ ਕਿਸੇ ਵੀ ਤਰ੍ਹਾਂ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਸਮੇਂ ਉਪਲੱਬਧ ਸਾਰੇ ਸਬੂਤ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਅਗਲੀ ਪੀੜ੍ਹੀ ਦੀ ਇਹ ਤਕਨਾਲੋਜੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸੰਸਥਾ ਨੇ ਕਿਹਾ ਕਿ 5ਜੀ ਤਕਨਾਲੋਜੀ ਮੀਲ ਦਾ ਪੱਥਰ ਸਾਬਿਤ ਹੋਵੇਗੀ ਤੇ ਇਸ ਨਾਲ ਮੁਲਕ ਦੀ ਆਰਥਿਕਤਾ ਤੇ ਸਮਾਜ ਨੂੰ ਕਾਫ਼ੀ ਫਾਇਦਾ ਪੁੱਜੇਗਾ।