2022 ਦੇ ਅੰਤ ਤੱਕ ਬਰਤਾਨੀਆ ਨੇ ਸਾਰੀ ਦੁਨੀਆ ਦੇ ਟੀਕਾਕਰਨ ’ਤੇ ਦਿੱਤਾ ਜ਼ੋਰ

0
1203
Britain's Prime Minister Boris Johnson leaves Downing Street to head for the House of Commons as parliament discusses Brexit, sitting on a Saturday for the first time since the 1982 Falklands War, in London, Britain, October 19, 2019. REUTERS/Tom Nicholson NO RESALES. NO ARCHIVES.

ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਜੀ-7 ਮੁਲਕਾਂ ਦੇ ਅਗਲੇ ਹਫ਼ਤੇ ਹੋਣ ਵਾਲੇ ਸੰਮੇਲਨ ਦੌਰਾਨ ਸਾਲ 2022 ਦੇ ਮੁੱਕਣ ਤੱਕ ਸਾਰੀ ਦੁਨੀਆ ਦੇ ਲੋਕਾਂ ਦਾ ਕਰੋਨਾ ਰੋਕੂ ਟੀਕਾਕਰਨ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦੇਣਗੇ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜੀ-7 ਮੁਲਕਾਂ ਦੇ ਲੀਡਰਾਂ ਦੀ ਇਹ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ। ਇਹ ਸੰਮੇਲਨ ਇੰਗਲੈਂਡ ਦੇ ਦੱਖਣੀ-ਪੱਛਮੀ ਤੱਟ ਸਥਿਤ ਕੋਰਨਵਾਲ ’ਚ ਹੋਵੇਗਾ। ਇਸ ਦੌਰਾਨ ਜੌਹਨਸਨ ਸਾਰੀ ਦੁਨੀਆ ਦੇ ਲੋਕਾਂ ਨੂੰ ਕਰੋਨਾ ਰੋਕੂ ਟੀਕਾ ਲਗਾਏ ਜਾਣ ਦੇ ਮਹੱਤਵ ’ਤੇ ਜ਼ੋਰ ਦੇਣਗੇ। ਉਨ੍ਹਾਂ ਅੱਜ ਇੱਕ ਬਿਆਨ ’ਚ ਕਿਹਾ, ‘ਇਸ ਚੁਣੌਤੀ ਨਾਲ ਨਜਿੱਠਣ ਲਈ ਦੁਨੀਆ ਸਾਡੇ ਵੱਲ ਦੇਖ ਰਹੀ ਹੈ। ਅਗਲੇ ਸਾਲ ਦੇ ਅੰਤ ਤੱਕ ਸਾਰੀ ਦੁਨੀਆ ਦਾ ਟੀਕਾਕਰਨ ਮੈਡੀਕਲ ਇਤਿਹਾਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ।’