ਮੇਰੇ ਪਿਤਾ ਨੇ ਮੈਨੂੰ ਸਖ਼ਤ ਮਿਹਨਤ ਕਰਨੀ ਸਿਖਾਈ: ਮੈਡੋਨਾ

0
866
Photo: allmyfriendsaremodels.com

ਲਾਸ ਏਂਜਲਸ: ਗਾਇਕਾ ਮੈਡੋਨਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਿਤਾ ਸਿਲਵੀਓ ਸਿਕੋਨ ਦਾ 90ਵਾਂ ਜਨਮ ਦਿਨ ਮਨਾਉਂਦਿਆਂ ਦਿਲ ਨੂੰ ਛੂਹਣ ਵਾਲਾ ਨੋਟ ਲਿਿਖਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਨਾ ਸਿਖਾਇਆ ਹੈ। ਪੌਪ ਸਟਾਰ ਨੇ ਇੰਸਟਾਗ੍ਰਾਮ ’ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਦਾ ਇੱਕ ਕੋਲਾਜ ਸਾਂਝਾ ਕੀਤਾ, ਜਿਸ ਵਿੱਚ ਉਸ ਦੇ ਪਿਤਾ ਦੀਆਂ ਕਈ ਤਸਵੀਰਾਂ ਹਨ ਅਤੇ ਇਸ ਵਿੱਚ ਉਸ ਦੇ ਬਾਗ ਨੂੰ ਵੀ ਦਿਖਾਇਆ ਗਿਆ ਹੈ। ਤਸਵੀਰਾਂ ਨਾਲ ਕੈਪਸ਼ਨ ਵਿੱਚ ਉਸ ਨੇ ਲਿਿਖਆ, ‘‘ਮੇਰੇ ਪਿਤਾ ਯੂਐੱਸ ਵਿੱਚ ਇਟਾਲੀਅਨ ਪਰਵਾਸੀ ਵਜੋਂ ਵੱਡੇ ਹੋਏ ਅਤੇ ਇਸ ਦੌਰਾਨ ਉਨ੍ਹਾਂ ਕਈ ਔਕੜਾਂ ਦਾ ਸਾਹਮਣਾ ਕੀਤਾ ਪਰ ਹਮੇਸ਼ਾ ਉਸ ਲਈ ਮਿਹਨਤ ਕਰਦੇ ਰਹੇ ਜੋ ਵੀ ਅੱਜ ਉਨ੍ਹਾਂ ਕੋਲ ਹੈ। ਉਨ੍ਹਾਂ ਮੈਨੂੰ ਸਖਤ ਮਿਹਨਤ ਅਤੇ ਜ਼ਿੰਦਗੀ ਵਿੱਚ ਆਪਣੀ ਕਮਾਈ ਦੀ ਮਹੱਤਤਾ ਬਾਰੇ ਸਿਖਾਇਆ। ਇੱਕ ਵਾਰ ਫਿਰ ਤੋਂ ਧੰਨਵਾਦ।’