ਕੈਨੇਡਾ ਦੀ ਹਵਾਈ ਸੈਨਾ ਤੇ ਪੁਲਿਸ ਨੇ ਜਾਰੀ ਕੀਤੇ ਸਿੱਕੇ

0
1026

ਐਬਟਸਫੋਰਡ: ਕੈਨੇਡਾ ਦੀ ਹਵਾਈ ਸੈਨਾ ਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਸੋਨੇ ਤੇ ਚਾਂਦੀ ਦਾ ਸਿੱਕਾ ਜਾਰੀ ਕੀਤਾ ਹੈ। ਕੈਨੇਡੀਅਨ ਹਵਾਈ ਸੈਨਾ ਵਲੋਂ ਦੂਸਰੇ ਵਿਸ਼ਵ ਯੁੱਧ ਦੀ ਜਿੱਤ ਦੀ ੭੫ਵੀਂ ਵਰੇਗੰਢ ਮੌਕੇ ੨੪ ਕੈਰੇਟ ਸੋਨੇ ਦਾ ਸਿੱਕਾ ਜਾਰੀ ਕੀਤਾ ਗਿਆ, ਜਿਸ ਉੱਪਰ ਹਵਾਈ ਸੈਨਾ ਦੇ ਜਵਾਨ ਤੇ ਜਹਾਜ ਦੀ ਤਸਵੀਰ ਛਾਪੀ ਗਈ ਹੈ, ਜਦਕਿ ਕੈਨੇਡਾ ਦੀ ਸਭ ਤੋਂ ਵaਜ਼ੱਡੀ ਪੁਲਿਸ ਫੋਰਸ ਰਾਇਲ ਕੈਨੇਡੀਅਨ ਮਾਊਾਟਿਡ ਵਲੋਂ ਇਸ ਵਰੇ ਆਪਣੀ ੧੦੦ਵੀਂ ਵਰੇਗੰਢ ਧੂਮਧਾਮ ਨਾਲ ਮਨਾਈ ਜਾ ਰਹੀ ਹੈ, ਜਿਹੜੀ ਪਹਿਲੀ ਫਰਵਰੀ ੧੯੨੦ ਨੂੰ ਹੋਂਦ ਵਿਚ ਆਈ ਸੀ, ਜਿਸ ਵਲੋਂ ੧੦੦ਵੀਂ ਵਰੇਗੰਢ ਨੂੰ ਸਮਰਪਿਤ ੫ ਡਾਲਰ ਦਾ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਹੈ, ਜਿਸ ਉੱਪਰ ਘੋੜ ਸਵਾਰ ਪੁਲਿਸ ਅਫਸਰ ਦੀ ਤਸਵੀਰ ਬਣਾਈ ਗਈ ਹੈ। ਵਰਨਣਯੋਗ ਹੈ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ੩੦ ਹਜਾਰ ਅਧਿਕਾਰੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਡਿਊਟੀ ਕਰਦੇ ਹਨ, ਜਿਨਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਪੁਲਿਸ ਅਧਿਕਾਰੀ ਵੀ ਹਨ।