ਅਮਰੀਕਾ ਵਿਚ ਗਰੀਨ ਕਾਰਡ ’ਤੇ ਹਰ ਦੇਸ਼ ਲਈ 7 ਫ਼ੀਸਦ ਦੀ ਹੱਦ ਖਤਮ ਕਰਨ ਲਈ ਸੰਸਦ ’ਚ ਬਿੱਲ ਪੇਸ਼

0
1324
Photo: Scroll.in

ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧ ਸਭਾ ਵਿਚ ਦੇਸ਼ ਦੀਆਂ ਦੋਵਾਂ ਪ੍ਰਮੁੱਖ ਪਾਰਟੀਆਂ ਨੇ ਸਾਂਝੇ ਤੌਰ ’ਤੇ ਹਰ ਦੇਸ਼ ਨੂੰ ਦਿੱਤੇ ਜਾਣ ਵਾਲੇ ਰੁਜ਼ਗਾਰ ਅਧਾਰਤ ਗਰੀਨ ਕਾਰਡਾਂ ਉੱਤੇ ਲਗਾਈ 7 ਫੀਸਦ ਹੱਦ ਹਟਾਉਣ ਲਈ ਬਿੱਲ ਪੇਸ਼ ਕੀਤਾ। ਕਾਂਗਰਸੀ ਮੈਂਬਰਾਂ ਜੋਅ ਲੌਫਗਰੇਨ ਅਤੇ ਜੌਨ ਕੁਰਟਿਸ ਨੇ ਬਿੱਲ ਪੇਸ਼ ਕੀਤਾ। ਇਸ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਜੋ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਹਨ।