ਕੈਨੇਡਾ ਦੇ ਬਸਤੀਵਾਦੀ ਅਤੀਤ ਦਾ ਹਿੱਸਾ ਹਨ ਰਿਹਾਇਸ਼ੀ ਸਕੂਲ: ਟਰੂਡੋ

0
749

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਆਦਿਵਾਸੀ ਬੱਚਿਆਂ ਲਈ ਰਿਹਾਇਸ਼ੀ ਸਕੂਲ ਉਸ ਬਸਤੀਵਾਦੀ ਨੀਤੀ ਹਿੱਸਾ ਹਨ, ਜਿਹੜੀ ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਖਤਮ ਕਰਨ ਲਈ ਬਣਾਈ ਗਈ ਸੀ। ਬ੍ਰਿਿਟਸ਼ ਕੋਲੰਬੀਆ ਦੇ ਸੈਲਿਸ਼ ਭਾਸ਼ਾ ਬੋਲਣ ਵਾਲੇ ਇੱਕ ਗਰੁੱਪ ਦੀ ਮੁਖੀ ਰੋਸੇਨ ਕੈਸਮੀਰ ਨੇ ਕਿਹਾ ਕਿ ਜ਼ਮੀਨ ਹੇਠਾਂ ਵਸਤੂਆਂ ਦਾ ਪਤਾ ਲਾਉਣ ਵਾਲੀ ਰਾਡਾਰ ਦੀ ਮਦਦ ਨਾਲ ਪਿਛਲੇ ਮਹੀਨੇ 215 ਬੱਚਿਆਂ ਦੇ ਪਿੰਜਰ ਮਿਲੇ ਸਨ। ਟਰੂਡੋ ਨੇ ਕਿਹਾ ਕਿ ਬ੍ਰਿਿਟਸ਼ ਕੋਲੰਬੀਆ ਦੇ ਕੈਮਲੂਪਸ ’ਚ ਆਦਿਵਾਸੀਆਂ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ’ਚ ਦੱਬੇ ਗਏ 215 ਬੱਚਿਆਂ ਦੇ ਪਿੰਜਰ ਮਿਲਣ ਦੀ ਘਟਨਾ ਇੱਕ ਵੱਡੀ ਤ੍ਰਾਸਦੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਸੰਸਦ ’ਚ ਹੰਗਾਮੀ ਬਹਿਸ ਦੌਰਾਨ ਕਿਹਾ, ‘ਬੱਚਿਆਂ ਨੂੰ ਕਦੇ ਵੀ ਅਜਿਹੇ ਕਥਿਤ ਸਕੂਲਾਂ ਅਤੇ ਅਜਿਹੀਆਂ ਥਾਵਾਂ ’ਤੇ ਨਹੀਂ ਭੇਜਣਾ ਚਾਹੀਦਾ, ਜਿੱਥੇ ਉਨ੍ਹਾਂ ਨੂੰ ਪਰਿਵਾਰਾਂ ਅਤੇ ਭਾਈਚਾਰਿਆਂ ਤੋਂ ਵੱਖ ਕਰ ਦਿੱਤਾ ਜਾਵੇ, ਜਿੱਥੇ ਉਨ੍ਹਾਂ ਨੂੰ ਇਕਲਾਪੇ ਨਾਲ ਜੂਝਣਾ ਪਵੇ, ਜਿੱਥੇ ਉਨ੍ਹਾਂ ਨੂੰ ਨਾ ਸੋਚਿਆ ਜਾ ਸਕਣ ਵਾਲਾ ਜ਼ੁਲਮ ਸਹਿਣਾ ਪਵੇ।’ ਉਨ੍ਹਾਂ ਕਿਹਾ, ‘ਇਹ ਕੈਨੇਡਾ ਦੀ ਖਾਮੀ ਹੈ।’