ਮਿਲਾਨ : ਇਟਲੀ ਸਮੇਤ ਪੂਰੀ ਦੁਨੀਆ ਵਿੱਚ ਕੋਵਿਡ-19 ਮਹਾਮਾਰੀ ਦਾ ਬੋਲਬਾਲਾ ਹੈ। ਇਸ ਕਾਰਨ ਕਾਫੀ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਤੇ ਆਏ ਦਿਨ ਇਸ ਮਹਾਮਾਰੀ ਦੇ ਭਿਆਨਕ ਮੰਝਰ ਦੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਇਟਲੀ ਦੇਸ਼ ਵਿਚ ਬਹੁਤ ਹੀ ਜੱਦੋਜਹਿਦ ਮਗਰੋਂ ਹੁਣ ਕਾਫੀ ਹੱਦ ਤਕ ਇਸ ਬਿਮਾਰੀ ਉਤੇ ਕਾਬੂ ਪਾਉਣ ਵਿੱਚ ਸਫ਼ਲਤਾ ਹਾਸਲ ਕਰ ਲਈ ਗਈ ਹੈ, ਕਿਉਂਕਿ ਇਟਲੀ ‘ਚ ਪੂਰੇ ਜ਼ੋਰਾਂ ਸ਼ੋਰਾਂ ਤੇ ਇਸ ਮਹਾਂਮਾਰੀ ਨੂੰ ਰੋਕਣ ਲਈ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੁਣ ਇਟਲੀ ਦੇ ਡਰੱਗ ਰੈਗੂਲੇਟਰ (ਏਆਈਐੱਫਏ) ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐੱਨਟੈੱਕ ਕੋਰੋਨਾ ਵੈਕਸੀਨੇਸ਼ਨ ਲਈ ਮਨਜ਼ੂਰੀ ਦੇ ਦਿੱਤੀ ਹੈ।