ਚੀਨ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਪਸਾਰੇ ਪੈਰ

0
844

ਚੀਨ ਦੇ ਦੱਖਣੀ ਮੈਨਿਊਫੈਕਚਰਿੰਗ ਕੇਂਦਰ ਗੁਆਂਗਝੋਓ (Guangzhou) ‘ਚ ਮੰਗਲਵਾਰ ਨੂੰ ਲਾਕਡਾਊਨ ਲੱਗ ਗਿਆ ਹੈ। ਦਰਅਸਲ ਇੱਥੇ ਕੋਵਿਡ-19 ਦੇ 11 ਮਾਮਲਿਆਂ ਦੇ ਆਉਣ ਨਾਲ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ। ਗੁਆਂਗਝੋਓ ਦੀ ਆਬਾਦੀ 15 ਲੱਖ ਹੈ। ਹਾਲ ਦੇ ਦਿਨਾਂ ‘ਚ ਹੀ ਸ਼ਹਿਰ ‘ਚ 30 ਤੋਂ ਜ਼ਿਆਦਾ ਸਥਾਨਕ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੀ ਇਹ ਦੇਸ਼ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਹਾਟ ਸਪਾਟ ਬਣ ਗਿਆ। ਇੱਥੇ ਮਾਸਕ ਜ਼ਰੂਰੀ ਕਰਨ ਦੇ ਨਾਲ ਟੈਸਟਿੰਗ ‘ਚ ਤੇਜ਼ੀ ਲਿਆਈ ਗਈ ਹੈ ਨਾਲ ਹੀ ਇੱਥੇ ਸਖ਼ਤੀ ਨਾਲ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸ਼ਹਿਰ ‘ਚ ਬੈਰੀਕੇਡਿੰਗ ਕਰ ਦਿੱਤੀ ਗਈ। ਹੁਣ ਇੱਥੋਂ ਬਾਹਰ ਜਾਣ ਵਾਲਿਆਂ ਜਾਂ ਆਉਣ ਵਾਲਿਆਂ ‘ਤੇ ਰੋਕ ਹੈ।