ਸਾਲ ਦੇ ਅਖ਼ੀਰ ਤੱਕ ਭਾਰਤ 259 ਕਰੋੜ ਕੋਵਿਡ ਵੈਕਸੀਨ ਖੁਰਾਕਾਂ ਕਰੇਗਾ ਤਿਆਰ

0
1261

ਹੈਦਰਾਬਾਦ: ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਮੌਜੂਦਾ ਸਾਲ ਦੇ ਅਖੀਰ ਤੱਕ ਕੋਵਿਡ-19 ਵੈਕਸੀਨ ਦੀਆਂ 259 ਕਰੋੜ ਖੁਰਾਕਾਂ ਦਾ ਉਤਪਾਦਨ ਕਰ ਲਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੇਸ਼ ਵਿੱਚ ਟੀਕੇ ਦੇ ਉਤਪਾਦਨ ਨੂੰ ਵਧਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਵਿਸ਼ਵਾਸ ਜਤਾਇਆ ਕਿ ਦਸੰਬਰ ਤੱਕ ਕੋਵਿਡ ਟੀਕਿਆਂ ਦਾ ਮਾਸਿਕ ਉਤਪਾਦਨ 59 ਕਰੋੜ ਖੁਰਾਕਾਂ ਤੱਕ ਪੁੱਜ ਜਾਵੇਗਾ। ਮੰਤਰੀ ਨੇ ਇੱਥੇ ਸਰਕਾਰੀ ਈਐੱਨਟੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ 16 ਕੰਪਨੀਆਂ ਦੇਸ਼ ਵਿੱਚ ਟੀਕੇ ਤਿਆਰ ਕਰਨਗੀਆਂ।