ਸਰੀ ਵਿੱਚ ਭਾਈਚਾਰਕ ਭਾਈਵਾਲੀਆਂ ਰਾਹੀਂ ਟੀਕਾਕਰਣ ਕਰਾਉਣ ਦੇ ਨਵੇਂ ਅਵਸਰ ਮਿਲਣਗੇ

0
1169

ਸਰੀ- ਸੂਬਾ ਸਰਕਾਰ, ਸਿਟੀ ਔਫ਼ ਸਰੀ ਅਤੇ ਫ਼ਰੇਜ਼ਰ ਹੈੱਲਥ ਅਥੌਰਿਟੀ ਦਰਮਿਆਨ ਇੱਕ ਨਵੀਂ ਭਾਈਵਾਲੀ ਨਾਲ ਕੋਵਿਡ-19 ਤੋਂ ਬਚਾਉ ਲਈ ਟੀਕਾਕਾਰਣ ਕਰਾਉਣ ਲਈ ਸਰੀ ਵਿੱਚ ਲੋਕਾਂ ਵਾਸਤੇ ਨਵੇਂ ਮੌਕੇ ਪੈਦਾ ਹੋ ਰਹੇ ਹਨ।

“ਸਰੀ ਵਿੱਚ ਟੀਕਾਕਰਣ ਦੀਆਂ ਸਾਡੀਆਂ ਕੋਸ਼ਿਸ਼ਾਂ ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ, ਅਤੇ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਾਉਣ ਲਈ ਅਤੇ ਕੋਵਿਡ-19 ਤੋਂ ਭਾਈਚਾਰਿਆਂ ਦੇ ਬਚਾਉ ਲਈ ਅਸੀਂ ਨਵੇਂ ਤਰੀਕੇ ਤਲਾਸ਼ ਕਰ ਰਹੇ ਹਾਂ,” ਏਡਰੀਅਨ ਡਿਕਸ, ਸਿਹਤ ਮੰਤਰੀ ਨੇ ਕਿਹਾ, “ਅਸੀਂ ਸ਼ਾਨਦਾਰ ਪ੍ਰਗਤੀ ਕਰ ਰਹੇ ਹਾਂ, ਅਤੇ ਸਾਨੂੰ ਅਜਿਹਾ ਕਰਦੇ ਰਹਿਣ ਦੀ ਲੋੜ ਹੈ। ਇਨ੍ਹਾਂ ਨਵੇਂ ਕਲੀਨਿਕਾਂ ਨਾਲ ਸਾਨੂੰ ਸਰੀ ਵਿੱਚ ਵਧੇਰੇ ਲੋਕਾਂ ਤੱਕ ਪਹੁੰਚ ਕਰਨ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਇੱਕ ਅਜਿਹੇ ਢੰਗ ਨਾਲ ਟੀਕਾਕਰਣ ਕਰਾਉਣ ਵਿੱਚ ਮਦਦ ਮਿਲੇਗੀ, ਜੋ ਉਨ੍ਹਾਂ ਲਈ ਮੁਨਾਸਬ ਹੋਵੇ।”

ਇਹ ਵਾਧੂ ਵੈਕਸੀਨ ਕਲੀਨਿਕ, ਜਿਨ੍ਹਾਂ ਵਿੱਚ ਫ਼ਾਈਜ਼ਰ/ਮੌਡਰਨਾ ਵੈਕਸੀਨ ਦੀਆਂ 4,000 ਹੋਰ ਵਧੇਰੇ ਖ਼ੁਰਾਕਾਂ ਮੌਜੂਦ ਹੋਣਗੀਆਂ, ਆਉਣ ਵਾਲੇ ਹਫ਼ਤੇ ਵਿੱਚ (ਤਾਰੀਖ਼ਾਂ ਅਤੇ ਲੋਕੇਸ਼ਨਾਂ ਬਾਰੇ ਹੇਠਾਂ ਵੇਖੋ), ਪੂਰੇ ਸਰੀ ਵਿੱਚ 18+ ਤੋਂ ਉਪਰ ਦੇ ਲੋਕਾਂ ਲਈ ਉਪਲਬਧ ਹੋਣਗੇ।

“ਸਿਟੀ ਔਫ਼ ਸਰੀ ਨੂੰ ਇਨ੍ਹਾਂ ਕੋਸ਼ਿਸ਼ਾਂ ਦਾ ਹਿੱਸਾ ਬਣਨ ‘ਤੇ ਮਾਣ ਹੈ, ਜਿਨ੍ਹਾਂ ਰਾਹੀਂ ਸਰੀ ਵਿੱਚ ਉਨ੍ਹਾਂ ਲੋਕਾਂ ਤੱਕ ਵਧੇਰੇ ਵੈਕਸੀਨਾਂ ਪੁਚਾਈਆਂ ਜਾਣਗੀਆਂ ਜਿਨ੍ਹਾਂ ਨੂੰ ਇਨ੍ਹਾਂ ਦੀ ਲੋੜ ਹੈ,” ਡਗ ਮੈਕੱਲਮ, ਸਰੀ ਦੇ ਮੇਅਰ ਨੇ ਕਿਹਾ, “ਸਾਡੇ ਵੱਧ ਤੋਂ ਵੱਧ ਨਿਵਾਸੀਆਂ ਨੂੰ ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕੇ, ਵੈਕਸੀਨਾਂ ਮੁਹੱਈਆ ਕਰਾਉਣ ਨਾਲ, ਅਸੀਂ ਸਰੀ ਦੇ ਭਾਈਚਾਰਿਆਂ ਨੂੰ ਵਧੇਰੇ ਸੁਰੱਖਿਅਤ ਬਣਾ ਸਕਦੇ ਹਾਂ, ਅਤੇ ਆਪਣੇ ਆਪ ਨੂੰ ਅਤੇ ਇੱਕ ਦੂਜੇ ਨੂੰ ਕੋਵਿਡ-19 ਤੋਂ ਬਚਾ ਸਕਦੇ ਹਾਂ।”

ਇਸ ਹਫ਼ਤੇ ਇਹ ਕਲੀਨਿਕ ਮੌਜੂਦਾ ਸਮੇਂ ਪੂਰੇ ਸ਼ਹਿਰ ਵਿੱਚ ਚੱਲ ਰਹੇ ਅਪੌਇੰਟਮੈਂਟ-ਅਧਾਰਤ ਕਲੀਨਿਕਾਂ ਵਿੱਚ ਅਤੇ ਗੁਰਦੁਆਰਿਆਂ ਅਤੇ ਮਸੀਤਾਂ ਵਿੱਚ ਭਾਈਚਾਰਕ ਭਾਈਵਾਲੀਆਂ ਵਿੱਚ ਵਾਧਾ ਕਰਨਗੇ। ਲੋਕਾਂ ਨੂੰ ਲੰਮਾ ਇੰਤਜ਼ਾਰ ਕਰਾਉਣ ਤੋਂ ਬਚਣ ਲਈ, ਇਨ੍ਹਾਂ ਨਵੇਂ ਕਲੀਨਿਕਾਂ ਦੇ ਹਰ ਦਿਨ ਸਭ ਤੋਂ ਪਹਿਲਾਂ ਆਉਣ ਵਾਲੇ 1,000 ਸਰੀ ਨਿਵਾਸੀਆਂ ਨੂੰ ਪ੍ਰਬੰਧਕਾਂ ਕੋਲੋਂ ਰਿਸਟਬੈਂਡ ਮਿਲਣਗੇ ਅਤੇ ਉਸੇ ਦਿਨ ਦੀ ਅਪੌਇੰਟਮੈਂਟ ਮਿਲੇਗੀ।

ਕਲੀਨਿਕ ਸਟਾਫ਼ ਸ਼ਨਾਖ਼ਤ ਦੀ ਪੁਸ਼ਟੀ ਕਰੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੈਕਸੀਨ ਲਈ ਪਹਿਲ ਸਰੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਤੀ ਜਾਵੇ। ਜੇ ਲੋੜ ਹੋਵੇ, ਤਾਂ ਲੋਕਾਂ ਨੂੰ ਪੂਰੇ ਸਰੀ ਵਿੱਚ ਹੋਰਨਾਂ ਕਲੀਨਿਕਾਂ ‘ਤੇ ਰਜਿਸਟਰ ਕਰਨ ਲਈ ਅਤੇ ਅਪੌਇੰਟਮੈਂਟ ਬੁੱਕ ਕਰਨ ਲਈ ਸਹਾਇਤਾ ਦੇਣ ਵਾਸਤੇ ਵੀ ਸਟਾਫ਼ ਉਪਲਬਧ ਹੋਵੇਗਾ।

“ਆਂਢ ਗੁਆਂਢ ਵਿੱਚ ਮੌਜੂਦ ਇਹ ਕਲੀਨਿਕ ਵੱਧ ਤੋਂ ਵੱਧ ਲੋਕਾਂ ਦਾ ਜਿੰਨੀ ਤੇਜ਼ੀ ਨਾਲ ਸੰਭਵ ਹੋ ਸਕੇ, ਟੀਕਾਕਰਣ ਕਰਨ ਦੀ ਸਾਡੀ ਰਣਨੀਤੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਸਾਡੇ ਸਿਹਤ ਸਿਸਟਮ ਦਾ ਬਚਾਉ ਹੋਵੇਗਾ, ਸਾਡੇ ਕਾਰੋਬਾਰ ਖੁੱਲ੍ਹੇ ਰਹਿਣਗੇ ਅਤੇ ਭਾਈਚਾਰਕ ਰੋਗ-ਪ੍ਰਤੀਰੱਖਿਆ (ਕਮਿਉਨਿਟੀ ਇਮਿਉਨਿਟੀ) ਦੇ ਪੱਧਰ ਤੱਕ ਪਹੁੰਚਣ ਵਿੱਚ ਸਾਨੂੰ ਮਦਦ ਮਿਲੇਗੀ,” ਡਾ. ਵਿਕਟੋਰੀਆ ਲੀ, ਫ਼ਰੇਜ਼ਰ ਹੈੱਲਥ ਦੀ ਪ੍ਰਧਾਨ ਅਤੇ ਸੀ ਈ ਉ ਨੇ ਕਿਹਾ, “ਵਿਿਭੰਨ ਲੋਕਾਂ ਤੱਕ ਪਹੁੰਚ ਕਰਨ ਦੇ ਨਵੇਂ ਅਵਸਰਾਂ ਲਈ ਉਨ੍ਹਾਂ ਦੀ ਪੁਰਜੋਸ਼ ਸਹਾਇਤਾ ਵਾਸਤੇ ਅਸੀਂ ਸਿਟੀ ਔਫ਼ ਸਰੀ ਅਤੇ ਭਾਈਚਾਰਕ ਸੰਸਥਾਵਾਂ ਅਤੇ ਆਗੂਆਂ ਦੇ ਰਿਣੀ ਹਾਂ।”

ਭਾਵੇਂ ਇਨ੍ਹਾਂ ਨਵੇਂ ਕਲੀਨਿਕਾਂ ਨਾਲ ਅਗਲੇ ਹਫ਼ਤੇ ਦੌਰਾਨ ਸਰੀ ਵਿੱਚ ਲੋਕਾਂ ਨੂੰ ਟੀਕਾਕਰਣ ਕਰਾਉਣ ਲਈ ਹੋਰ ਵਧੇਰੇ ਵਿਕਲਪ ਮੁਹੱਈਆ ਕਰਾਏ ਜਾਣਗੇ, ਪਰ ਉਹ ਹਰ ਕੋਈ ਵਿਅਕਤੀ ਜੋ ਯੋਗ ਹੈ ਅਤੇ 18 ਸਾਲ ਦੀ ਉਮਰ ਤੋਂ ਉਪਰ ਹੈ, ਸੂਬਾਈ ਗੈੱਟ ਵੈਕਸੀਨੇਟਿਡ ਸਿਸਟਮ ਰਾਹੀਂ ਰਜਿਸਟਰ ਕਰ ਕੇ ਜਾਂ ਬੁਕਿੰਗ ਕਰਾ ਕੇ, ਪੂਰੇ ਭਾਈਚਾਰੇ ਵਿਚਲੇ ਹੋਰਨਾਂ ਕਲੀਨਿਕਾਂ ਵਿੱਚੋਂ ਕਿਸੇ ਵਿੱਚ ਵੀ ਟੀਕਾਕਰਣ ਲਈ ਅਪੌਇੰਟਮੈਂਟ ਹਾਸਲ ਕਰ ਸਕਦਾ ਹੈ:
• 24/7, ਔਨਲਾਈਨ: ਹਟਟਪਸ://ਗੋਵ.ਬਚ.ਚੳ/ਗੲਟਵੳਚਚਨਿੳਟੲਦ
• 7 ਵਜੇ ਸਵੇਰ ਤੋਂ 7 ਵਜੇ ਸ਼ਾਮ (ਪੈਸਿਿਫ਼ਕ ਟਾਈਮ) ਵਿਚਾਲੇ ਸੂਬਾਈ ਕਾਲ ਸੈਂਟਰ ਰਾਹੀਂ, 1-833-838-2323 ‘ਤੇ, (ਅਨੁਵਾਦ ਉਪਲਬਧ ਹੈ। ਪੰਜਾਬੀ ਲਈ 2 ਅਤੇ ਹਿੰਦੀ ਲਈ 3 ਦਬਾਉ) ਜਾਂ
• ਕਿਸੇ ਸਭ ਤੋਂ ਨੇੜਲੀ ਸਰਵਿਸ ਬੀ ਸੀ ਲੋਕੇਸ਼ਨ ‘ਤੇ ਨਿਜੀ ਤੌਰ ‘ਤੇ ਜਾ ਕੇ।
17-23 ਮਈ ਦੇ ਹਫ਼ਤੇ ਲਈ ਹੋਰ ਵਧੇਰੇ ਸਰੀ ਭਾਈਚਾਰਕ ਕਲੀਨਿਕ ਸਥਾਨ:

• ਸੋਮਵਾਰ, 17 ਮਈ
ਬੇਅਰ ਕਰੀਕ ਪਾਰਕ, 13750 88 ਐਵਨਿਊ
ਸਮਾਂ: 8:00 ਵਜੇ ਸਵੇਰ-7:00 ਵਜੇ ਸ਼ਾਮ (ਜਾਂ ਜਦੋਂ ਤੱਕ 1,000 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹੋਣ)
• ਮੰਗਲਵਾਰ, 18 ਮਈ
ਬੇਅਰ ਕਰੀਕ ਪਾਰਕ, 13750 88 ਐਵਨਿਊ
ਸਮਾਂ: 8:00 ਵਜੇ ਸਵੇਰ-7:00 ਵਜੇ ਸ਼ਾਮ (ਜਾਂ ਜਦੋਂ ਤੱਕ 1,000 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹੋਣ)
• ਸ਼ਨੀਵਾਰ, 22 ਮਈ
ਸਰੀ ਸਪੋਰਟ ਐਂਡ ਲੇਯਿਅਰ, 16555 ਫ਼ਰੇਜ਼ਰ ਹਾਈਵੇਅ #100
ਸਮਾਂ: 8:00 ਵਜੇ ਸਵੇਰ-7:00 ਵਜੇ ਸ਼ਾਮ (ਜਾਂ ਜਦੋਂ ਤੱਕ 1,000 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹੋਣ)
• ਐਤਵਾਰ, 23 ਮਈ
ਸਰੀ ਸਪੋਰਟ ਐਂਡ ਲੇਯਿਅਰ, 16555 ਫ਼ਰੇਜ਼ਰ ਹਾਈਵੇਅ #100
ਸਮਾਂ: 8:00 ਵਜੇ ਸਵੇਰ-7:00 ਵਜੇ ਸ਼ਾਮ (ਜਾਂ ਜਦੋਂ ਤੱਕ 1,000 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹੋਣ)