ਬੀ.ਸੀ. ਵਿਚ ਕੋਵਿਡ-19 ਦੇ 515 ਨਵੇਂ ਕੇਸ ਆਏ ਅਤੇ ਦੋ ਮੌਤਾਂ

0
800

ਸਰੀ (ਹਰਦਮ ਮਾਨ) – ਬੀ.ਸੀ. ਦੇ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਸਬੰਧੀ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਅੱਜ ਕੋਵਿਡ-19 ਦੇ 515 ਨਵੇਂ ਕੇਸ ਰਿਪੋਰਟ ਹੋਏ ਹਨ ਅਤੇ ਇਸ ਨਾਲ ਬੀ.ਸੀ. ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 136,623 ਹੋ ਗਈ ਹੈ। 6,020 ਐਕਟਿਵ ਕੇਸ ਹਨ ਅਤੇ 128,149 ਵਿਅਕਤੀ, ਜਿਨ੍ਹਾਂ ਦਾ ਟੈਸਟ ਪੌਜ਼ਿਟਿਵ ਆਇਆ ਸੀ, ਹੁਣ ਠੀਕ ਹੋ ਗਏ ਹਨ। ਐਕਟਿਵ ਕੇਸਾਂ ਵਿੱਚੋਂ 426 ਪੀੜਤ ਹਸਪਤਾਲਾਂ ਵਿਚ ਦਾਖਲ ਹਨ, ਜਿਨ੍ਹਾਂ ਵਿੱਚੋਂ 141 ਇਨਟੈਨਸਿਵ ਕੇਅਰ ਵਿੱਚ ਹਨ। ਕੋਵਿਡ-19 ਨਾਲ ਦੋ ਨਵੀਂਆਂ ਮੌਤਾਂ ਹੋਈਆਂ ਹਨ ਜਿਸ ਨਾਲ ਸੂਬੇ ਵਿਚ ਮੌਤਾਂ ਦੀ ਕੁੱਲ ਗਿਣਤੀ 1,624 ਹੋ ਗਈ ਹੈ।
ਉਨ੍ਹਾਂ ਸੂਬੇ ਦੇ ਹਰ ਬਾਲਗ ਵਿਅਕਤੀ ਨੂੰ ਸਾਂਝੇ ਸੁਰੱਖਿਆ ਯਤਨਾਂ ਵਿੱਚ ਸ਼ਾਮਲ ਹੋਣ ਅਤੇ ਵੈਕਸੀਨ ਟੀਕੇ ਲਈ ਅੱਜ ਹੀ ਰਜਿਸਟਰ ਕਰਨ ਲਈ ਕਿਹਾ ਅਤੇ ਦੱਸਿਆ ਕਿ ਪਿਛਲੇ ਹਫ਼ਤੇ, ਲਗਭਗ 400,000 ਲੋਕਾਂ ਨੇ ਆਪਣੇ ਟੀਕੇ ਲਈ ਰਜਿਸਟਰ ਕੀਤਾ।