ਕੌਮੀ ਰਾਜਧਾਨੀ ਵਿੱਚ ਕੋਵਿਡ-19 ਤੋਂ ਬਚਾਅ ਲਈ 18 ਸਾਲ ਤੋਂ ਵਧ ਉਮਰ ਦੇ ਲੋਕਾਂ ਦੇ ਟੀਕਾਕਰਨ ਦਾ ਤੀਜਾ ਗੇੜ ਅੱਜ ਸ਼ੁਰੂ ਹੋ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਗੇੜ ਵਿੱਚ 90 ਲੱਖ ਦੇ ਕਰੀਬ ਟੀਕਾਕਰਨ ਦੇ ਯੋਗ ਹਨ ਤੇ 77 ਸਕੂਲਾਂ ਵਿੱਚ ਪੰਜ ਪੰਜ ਟੀਕਾਕਰਨ ਬੂਥ ਬਣਾਏ ਗਏ ਹਨ। ਦਿੱਲੀ ਸਰਕਾਰ ਨੇ ਟੀਕਿਆਂ ਦੀ 1.34 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਸੀ, ਜੋ ਅਗਲੇ ਤਿੰਨ ਮਹੀਨਿਆਂ ’ਚ ਮਿਲੇਗਾ।