ਵਿਆਹ ਕਰਵਾ ਕੇ ਕੈਨੇਡਾ ਆਏ ਗੁਰਦਾਸਪੁਰ ਦੇ ਨੌਜਵਾਨ ਦੀ ਹਾਦਸੇ ’ਚ ਮੌਤ

0
741

ਗੁਰਦਾਸਪੁਰ ਨਿਵਾਸੀ ਸਾਹਿਲ ਕਪੂਰ ਸਾਹਿਲ ਕਪੂਰ (31) ਪਿਤਾ ਸੰਦੀਪ ਕਪੂਰ ਨਿਵਾਸੀ ਗੁਰਦਾਸਪੁਰ, ਜੋ ਕੈਨੇਡਾ ’ਚ ਬੀਤੇ ਲਗਭਗ ਚਾਰ ਸਾਲ ਤੋਂ ਰਹਿ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋ ਗਈ।ਮ੍ਰਿਤਕ ਦੇ ਪਿਤਾ ਸੰਦੀਪ ਕਪੂਰ ਅਨੁਸਾਰ ਸਾਹਿਲ ਉਨਾਂ ਦਾ ਇਕਲੌਤਾ ਮੁੰਡਾ ਸੀ। ਉਸ ਦੇ ਮੁੰਡੇ ਦਾ ਵਿਆਹ ਕੈਨੇਡਾ ਸਿਟੀਜਨ ਤਾਜ ਨਾਮ ਦੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਾਹਿਲ ਵੀ ਕੈਨੇਡਾ ਚਲਾ ਗਿਆ ਅਤੇ ਪਤੀ-ਪਤਨੀ ਉਥੇ ਬਹੁਤ ਖੁਸ਼ ਸਨ। ਤੜਕਸਾਰ ਸਾਨੂੰ ਕੈਨੇਡਾ ਤੋਂ ਫੋਨ ਆਇਆ ਕਿ ਸਾਹਿਲ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ।