ਬਲ ਬੜੈਚ ਸਰੀ ਪੁਲਿਸ ਦੇ ਇੰਸਪੈਕਟਰ ਬਣੇ

0
954

ਵੈਨਕੂਵਰ: ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਅਧਿਕਾਰੀ ਬਲ ਬੜੈਚ ਨੂੰ ਸਰੀ ਪੁਲਿਸ ਦਾ ਇੰਸਪੈਕਟਰ ਨਿਯੁਕਤ ਕੀਤਾ ਹੈ। ਬਲ ਬੜੈਚ 25 ਸਾਲ ਪਹਿਲਾਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਭਰਤੀ ਹੋਏ ਸਨ ਤੇ ਇਸ ਵੇਲੇ ਲੋਅਰਮੇਨਲੈਂਡ ਪੁਲਿਸ ਜ਼ਿਲ੍ਹੇ ਦੇ ਸੀਨੀਅਰ ਜਾਂਚ ਅਧਿਕਾਰੀ ਸੇਵਾਵਾਂ ਨਿਭਾ ਰਹੇ ਹਨ। ਸਰੀ ਵਿਖੇ ਰਹਿ ਰਹੇ ਬਲ ਬੜੈਚ ਫੌਰੈਂਸਿਕ ਇੰਟਾਗਰੇਟਿਡ ਹੋੋਮੋਸਾਈਡ ਇਨਵੈਸਟੀਗੇਸ਼ਨ ਟੀਮ ਤੇੇ ਐਮਰਜੈਂਸੀ ਰਿਸਪਾਂਸ ਟੀਮ ਦੇ ਜਾਂਚ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਸਰੀ ਪੁਲਿਸ ਦੇ ਮੁਖੀ ਨੌਰਮ ਲਪਿਨਸਕੀ ਨੇ ਬਲ ਬੜੈਚ ਦੀ ਨਿਯੁਕਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇੰਸਪੈਕਟਰ ਬਲ ਬੜੈਚ ਇਕ ਤਜਰਬੇਕਾਰ ਪੁਲਿਸ ਅਧਿਕਾਰੀ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਪੂਰਾ ਲਾਭ ਲਿਆ ਜਾਵੇਗਾ।