ਰਾਸ਼ਟਰਪਤੀ ਕੋਵਿੰਦ ਦੀ ਹੋਈ ਬਾਈਪਾਸ ਸਰਜਰੀ

0
739

ਦਿੱਲੀ: ਇੱਥੇ ਏਮਜ਼ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਬਾਈਪਾਸ ਸਰਜਰੀ ਹੋਈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਸਰਜਰੀ ਸਫ਼ਲ ਰਹੀ। ਰਾਸ਼ਟਰਪਤੀ ਦੀ ਹਾਲਤ ਸਥਿਰ ਹੈ ਅਤੇ ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖ-ਰੇਖ ਕਰ ਰਹੀ ਹੈ। ਸ੍ਰੀ ਕੋਵਿੰਦ ਨੂੰ ਸ਼ੁੱਕਰਵਾਰ ਸਵੇਰੇ ਛਾਤੀ ’ਚ ਤਕਲੀਫ਼ ਹੋਣ ਕਰਕੇ ਆਰਮੀ ਹਸਪਤਾਲ ’ਚ ਲਿਆਂਦਾ ਗਿਆ ਸੀ।