ਕਰੋਨਾ: ਪੰਜਾਬ ’ਚ 44 ਹੋਰ ਮੌਤਾਂ

0
972

ਚੰਡੀਗੜ੍ਹ: ਪੰਜਾਬ ’ਚ ਕਰੋਨਾਵਾਇਰਸ ਕਾਰਨ 44 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹੁਣ ਤੱਕ ਲਾਗ ਕਾਰਨ 6324 ਜਣੇ ਮਾਰੇ ਜਾ ਚੁੱਕੇ ਹਨ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ’ਚ ਕਰੋਨਾ ਦੇ 2669 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਸੂਬੇ ਵਿੱਚ 18,257 ਐਕਟਿਵ ਕੇਸ ਹਨ। ਕਰੋਨਾ ਕਰਕੇ ਇਕ ਦਿਨ ਵਿੱਚ ਹੁਸ਼ਿਆਰਪੁਰ ’ਚ 10, ਲੁਧਿਆਣਾ ’ਚ 8, ਗੁਰਦਾਸਪੁਰ ’ਚ 7, ਜਲੰਧਰ ’ਚ 6, ਅੰਮ੍ਰਿਤਸਰ ’ਚ 5, ਤਰਨਤਾਰਨ ’ਚ 2, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਪਟਿਆਲਾ, ਮੁਹਾਲੀ ਅਤੇ ਸੰਗਰੂਰ ’ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਉਧਰ ਦੇਸ਼ ’ਚ ਇਕ ਦਿਨ ਦੌਰਾਨ ਕਰੋਨਾ ਦੇ ਰਿਕਾਰਡ 43,846 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ’ਚ 197 ਹੋਰ ਵਿਅਕਤੀਆਂ ਦੀ ਲਾਗ ਕਾਰਨ ਮੌਤ ਹੋਈ ਹੈ।